ਦੁਨੀਆ ਦੀਆਂ ਸਭ ਤੋਂ ਵੱਡੀਆਂ ਫਾਸਟ ਫੂਡ ਕੰਪਨੀਆਂ ਵਿੱਚੋਂ ਇੱਕ McDonald’s ਨੇ ਇਸ ਹਫਤੇ ਅਮਰੀਕਾ ਵਿੱਚ ਆਪਣੇ ਸਾਰੇ ਦਫਤਰ ਅਸਥਾਈ ਤੌਰ ‘ਤੇ ਬੰਦ ਕਰਨ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਦੌਰਾਨ ਕੰਪਨੀ ਆਪਣੇ ਕਾਰਪੋਰੇਟ ਕਰਮਚਾਰੀਆਂ ਨੂੰ ਛਾਂਟੀ ਦੇ ਨਵੇਂ ਦੌਰ ਬਾਰੇ ਸੂਚਿਤ ਕਰਨ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਮੀਡੀਆ ਰਿਪੋਰਟਾਂ ‘ਚ ਇਹ ਗੱਲ ਕਹੀ ਗਈ ਹੈ।
ਜਾਣਕਰੀ ਅਨੁਸਾਰ ਪਿਛਲੇ ਹਫ਼ਤੇ, ਕੰਪਨੀ ਨੇ ਆਪਣੇ US ਕਰਮਚਾਰੀਆਂ ਨੂੰ ਇੱਕ ਮੇਲ ਭੇਜ ਕੇ ਸੋਮਵਾਰ ਤੋਂ ਬੁੱਧਵਾਰ ਤੱਕ ਘਰ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੈਕਡੋਨਲਡਜ਼ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਉਹ ਕਰਮਚਾਰੀਆਂ ਨੂੰ ਛਾਂਟੀ ਬਾਰੇ ਵਰਚੁਅਲ ਤਰੀਕੇ ਨਾਲ ਸੂਚਿਤ ਕਰ ਸਕੇ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਦੌਰਾਨ ਕਿੰਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ।
McDonald’s ਨੇ ਕਥਿਤ ਤੌਰ ‘ਤੇ ਕਰਮਚਾਰੀਆਂ ਨੂੰ ਭੇਜੀ ਇੱਕ ਮੇਲ ਵਿੱਚ ਲਿਖਿਆ, “3 ਅਪ੍ਰੈਲ ਦੇ ਹਫ਼ਤੇ ਦੇ ਦੌਰਾਨ, ਅਸੀਂ ਪੂਰੇ ਸੰਗਠਨ ਵਿੱਚ ਭੂਮਿਕਾਵਾਂ ਅਤੇ ਸਟਾਫਿੰਗ ਪੱਧਰਾਂ ਨਾਲ ਸਬੰਧਤ ਮਹੱਤਵਪੂਰਨ ਫੈਸਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ।” ਸਾਰੇ ਕਰਮਚਾਰੀਆਂ ਨੂੰ ਇਸ ਹਫ਼ਤੇ ਪਹਿਲਾਂ ਤੋਂ ਨਿਰਧਾਰਤ ਸਾਰੀਆਂ ਵਿਅਕਤੀਗਤ ਮੀਟਿੰਗਾਂ ਨੂੰ ਰੱਦ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਸਪਾਈਸਜੈੱਟ ਨੇ ਕਾਰਗੋ ਕਾਰੋਬਾਰ ਲਈ ਵੱਖਰਾ ਡਿਵੀਜ਼ਨ ਬਣਾਇਆ, ਸਪਾਈਸਐਕਸਪ੍ਰੈਸ ਲਿਮਟਿਡ ਲਾਂਚ
ਦੱਸ ਦੇਈਏ ਕਿ ਫਾਸਟ ਫੂਡ ਚੇਨ ਕੰਪਨੀ McDonald’s ਨੇ ਜਨਵਰੀ ਵਿੱਚ ਕਿਹਾ ਸੀ ਕਿ ਉਹ ਆਪਣੀ ਨਵੀਂ ਕਾਰੋਬਾਰੀ ਰਣਨੀਤੀ ਦੇ ਹਿੱਸੇ ਵਜੋਂ ਕਾਰਪੋਰੇਟ ਸਟਾਫਿੰਗ ਪੱਧਰ ਦੀ ਸਮੀਖਿਆ ਕਰੇਗੀ। ਇਸ ਨਾਲ ਕੁਝ ਖੇਤਰਾਂ ਵਿੱਚ ਛਾਂਟੀ ਹੋ ਸਕਦੀ ਹੈ ਅਤੇ ਹੋਰਾਂ ਵਿੱਚ ਵਿਸਥਾਰ ਹੋ ਸਕਦਾ ਹੈ। McDonald’s ਕੰਪਨੀ ਛਾਂਟੀ ਦਾ ਐਲਾਨ ਬੁੱਧਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: