ਅੱਜ ਮਦਰਸ-ਡੇ ‘ਤੇ ਪੰਜਾਬ ਵਿੱਚ ‘ਤੇ ਨੇਤਾਵਾਂ ਨੇ ਆਪਣੀਆਂ ਮਾਂਵਾਂ ਨੂੰ ਯਾਦ ਕੀਤਾ। ਕਈ ਨੇਤਾਵਾਂ ਨੇ ਆਪਣੀਆਂ ਮਾਵਾਂ ਨਾਲ ਫੋਟੋਆਂ ਪੋਸਟ ਕੀਤੀਆਂ ਹਨ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਾਤਾ ਸਵਰਗੀ ਸੁਰਿੰਦਰ ਕੌਰ ਦੀ ਤਸਵੀਰ ਅੱਗੇ ਹੱਥ ਜੋੜ ਕੇ ਮੱਥਾ ਟੇਕਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਤਾ ਮਾਸਟਰ ਮਹਿੰਦਰ ਸਿੰਘ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਯਾਦ ਕੀਤਾ।
ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅੱਜ ਪਿਤਾ ਮਾਸਟਰ ਮਹਿੰਦਰ ਸਿੰਘ ਦੀ 12ਵੀਂ ਬਰਸੀ ਹੈ। ਮਾਸਟਰ ਜੀ ਤੁਸੀਂ ਹਮੇਸ਼ਾ ਮੇਰੇ ਹਿਰਦੇ ਵਿੱਚ ਵਸੋਗੇ। ਅੱਜ ਵੀ ਤੁਹਾਡੇ ਨਾਲ ਪੜ੍ਹਨਾ, ਹਾਕੀ ਮੈਚਾਂ ਦੀ ਕੁਮੈਂਟਰੀ ਦੇਖਣਾ, ਦੇਸ਼ ਦੀਆਂ ਚੋਣਾਂ ਦੇ ਨਤੀਜੇ ਦੇਖਣਾ, ਸਾਈਕਲ ‘ਤੇ ਬੈਠ ਕੇ ਸਕੂਲ ਜਾਣਾ, ਅਖ਼ਬਾਰ ਅਤੇ ਰੇਡੀਓ ਦੀਆਂ ਖ਼ਬਰਾਂ ਇਕੱਠੀਆਂ ਸੁਣਨਾ ਅਨਮੋਲ ਯਾਦਾਂ ਦਾ ਅਹਿਮ ਹਿੱਸਾ ਹਨ ਜੋ ਸਦਾ ਰਹਿਣਗੇ।
ਦੱਸ ਦੇਈਏ ਕਿ ਭਗਵੰਤ ਮਾਨ ਦਾ ਆਪਣੇ ਪਿਤਾ ਨਾਲ ਬਹੁਤ ਲਗਾਅ ਰਿਹਾ ਹੈ। ਅਕਸਰ ਜਦੋਂ ਵੀ ਉਹ ਕਿਸੇ ਮੁਕਾਮ ‘ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿਤਾ ਮਹਿੰਦਰ ਸਿੰਘ ਦੀ ਯਾਦ ਜ਼ਰੂਰ ਆਉਂਦੀ ਹੈ। ਭਗਵੰਤ ਮਾਨ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਸਕੂਲ ਵਿੱਚ ਸਾਇੰਸ ਅਧਿਆਪਕ ਸੀ। ਉਨ੍ਹਾਂ ਦਾ 2011 ਵਿੱਚ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਮੁੰਬਈ ਦੇ ਪੋਰਟ ‘ਤੋਂ 24 ਕਰੋੜ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ, 5 ਵਿਅਕਤੀ ਗ੍ਰਿਫ਼ਤਾਰ
ਮਦਰਸ-ਡੇ ਮੌਕੇ ਸੁਖਬੀਰ ਬਾਦਲ ਨੇ ਮਾਤਾ ਸੁਰਿੰਦਰ ਕੌਰ ਦੀ ਫੋਟੋ ਅੱਗੇ ਹੱਥ ਜੋੜ ਕੇ ਮੱਥਾ ਟੇਕਿਆ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ ਕਿ ਉਹ ਮਾਤਾ ਸੁਰਿੰਦਰ ਕੌਰ ਨਾਲ ਪਿਆਰ ਭਰੇ ਰਿਸ਼ਤੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਹਰ ਔਖੀ ਘੜੀ ਵਿੱਚ ਮਾਂ ਦਾ ਆਸ਼ੀਰਵਾਦ ਲੈ ਕੇ ਤੁਰਦਾ ਹਾਂ। ਉਹ ਹਮੇਸ਼ਾ ਮਾਂ ਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰਦੇ ਹਨ। ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਮਨ ਬਹੁਤ ਉਦਾਸ ਹੈ ਪਰ ਉਹ ਜਾਣਦਾ ਹੈ ਕਿ ਮਾਤਾ-ਪਿਤਾ ਜਿੱਥੇ ਵੀ ਹਨ ਉਨ੍ਹਾਂ ਨੂੰ ਅਸੀਸ ਦਿੰਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: