ਰੂਸ-ਯੂਕਰੇਨ ਜੰਗ ਕਰਕੇ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਨਿਫਟੀ ਆਪਣੇ ਆਲ ਟਾਈਮ ਹਾਈ ਤੋਂ 2200 ਅੰਕਾਂ ਤੋਂ ਵੱਧ ਟੁੱਟ ਚੁੱਕਾ ਹੈ, ਇਸ ਵਿਚਾਲੇ ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ ਮੇਗਾ ਆਈਪੀਓ ਦੀ ਨਿਵੇਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਡਿਗਦੇ ਬਾਜ਼ਾਰ ਵਿੱਚ ਐੱਲ.ਆਈ.ਸੀ. ਦੇ ਆਈਪੀਓ ਨੂੰ ਲਾਂਚ ਕਰਨ ਦੀ ਸਥਿਤੀ ਵਿੱਚ ਨਹੀਂ ਹੈ। IPO ਨੂੰ ਠੰਡਾ ਰਿਸਪਾਂਸ ਮਿਲ ਸਕਦਾ ਹੈ, ਕਿਉਂਕਿ ਨਿਵੇਸ਼ਕ ਸਹਿਮਤੇ ਹੋਏ ਹਨ। ਇਸੇ ਡਰ ਕਰੇਕ ਸਰਕਾਰ ਲਗਭਗ ਤਿਆਰੀ ਕਰ ਚੁੱਕੀ ਹੈ ਕਿ ਹੁਣ ਅਗਲੇ ਮਾਲੀ ਵਰ੍ਹੇ ਵਿੱਚ ਐੱਲ.ਆਈ.ਸੀ. ਦੇ ਆਈ.ਪੀ.ਓ. ਨੂੰ ਲਾਂਚ ਕੀਤਾ ਜਾਵੇ।
ਮਾਰਕੀਟ ਮਾਹਰਾਂ ਮੁਤਾਬਕ ਵੀ ਰੂਸ-ਯੂਕਰੇਨ ਜੰਗ ਵਿਚਾਲੇ ਸਰਕਾਰ ਐੱਲ.ਆਈ.ਸੀ. ਦੇ ਆਈ.ਪੀ.ਓ. ਨੂੰ ਅਗਲੇ ਮਾਲੀ ਵਰ੍ਹੇ ਲਈ ਟਾਲ ਸਕਦੀ ਹੈ, ਕਿਉਂਕਿ ਮੌਜੂਦਾ ਹਾਲਾਤ ਵਿੱਚ ਇਸ਼ੂ ਨੂੰ ਲੈ ਕੇ ਫੰਡ ਮੈਨੇਜਰਸ ਦੀ ਦਿਲਚਸਪੀ ਘੱਟ ਹੋਈ ਹੈ।
ਸਰਕਾਰ ਇਸੇ ਮਹੀਨੇ ਐੱਲ.ਆਈ.ਸੀ. ਵਿੱਚ 5 ਫੀਸਦੀ ਹਿੱਸੇਦਾਰੀ ਵੇਚਣ ‘ਤੇ ਵਿਚਾਰ ਕਰ ਰਹੀ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 60,000 ਕਰੋੜ ਰੁਪਏ ਮਿਲਣ ਦਾ ਅਨੁਮਾਨ ਸੀ। ਇਸ ਆਈ.ਪੀ.ਓ. ਨਾਲ ਚਾਲੂ ਮਾਲੀ ਵਰ੍ਹੇ ਲਈ 78 ਹਜ਼ਾਰ ਕਰੋੜ ਰੁਪਏ ਦੇ ਵਿਨਿਵੇਸ਼ ਟੀਚੇ ਨੂੰ ਪੂਰਾ ਕਰਨ ਵਿੱਚ ਮਦਦ ਮਿਲਣ ਦੀ ਵੀ ਉਮੀਦ ਸੀ।
ਆਸ਼ਿਕਾ ਗਰੁੱਪ ਦੇ ਰਿਟੇਲ ਮੁਖੀ ਅਰਿਜੀਤ ਮਾਲਾਕਾਰ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਕਾਰਨ ਗਲੋਬਲ ਇਕਵਿਟੀ ਬਾਜ਼ਾਰਾਂ ‘ਤੇ ਦਬਾਅ ਪਾ ਰਿਹਾ ਹੈ। ਭਾਰਤੀ ਬਾਜ਼ਾਰਾਂ ਨੇ ਵੀ ਇਸ ‘ਤੇ ਨਾਂਹਪੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਹੁਣ ਤੱਕ ਉੱਚ ਪੱਧਰ ਤੋਂ ਲਗਭਗ 11 ਫੀਸਦੀ ਟੁੱਟ ਚੁੱਕਾ ਹੈ। ਇਸ ਤਰ੍ਹਾਂ ਮੌਜੂਦਾ ਬਾਜ਼ਾਰ ਦੀ ਅਸਥਿਰਤਾ LIC ਦੇ IPO ਲਈ ਢੁਕਵੀਂ ਨਹੀਂ ਹੈ ਅਤੇ ਸਰਕਾਰ ਇਸ ਮੁੱਦੇ ਨੂੰ ਅਗਲੇ ਵਿੱਤੀ ਸਾਲ ਤੱਕ ਮੁਲਤਵੀ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰਿਸਰਚ ਇਕਵਿਟੀਮਾਸਟਰ ਦੀ ਕੋ-ਹੈੱਡ ਤਨੁਸ਼੍ਰੀ ਬੈਨਰਜੀ ਨੇ ਕਿਹਾ ਕਿ ਬਾਜ਼ਾਰ ਦੀ ਕਮਜ਼ੋਰ ਧਾਰਨਾ ਐੱਲ.ਆਈ.ਸੀ. ਆਈ.ਪੀ.ਓ. ਲਈ ਨਿਰਾਸ਼ਾਜਨਕ ਹੈ। ਅਜਿਹੇ ਵਿੱਚ ਆਈਪੀ.ਓ. ਦੇ ਮੁਲਤਵੀ ਹੋਣ ਦਾ ਖਦਸ਼ਾ ਹੈ।
ਟ੍ਰੇਡਸਮਾਰਟ ਦੇ ਪ੍ਰਧਾਨ ਵਿਜੇ ਸਿੰਘਾਨੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਰਕਾਰ ਲਈ ਆਈ.ਪੀ.ਓ. ਨੂੰ ਕੁਝ ਮਹੀਨਿਆਂ ਲਈ ਟਾਲਨਾ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ ਇਸ ਨਾਲ ਮਾਲੀ ਵਰ੍ਹੇ 2021-22 ਦੇ ਬਜਟ ਅੰਕੜੇ ਕੁਝ ਵਿਗੜ ਜਾਣਗੇ।