ਮੁੰਬਈ ‘ਚ ਬੁੱਧਵਾਰ ਨੂੰ 25ਵੀਂ ਮੰਜ਼ਿਲ ਤੋਂ ਲਿਫਟ ਟੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਭਿਆਨਕ ਹਾਦਸੇ ‘ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਵਿਖਰੋਲੀ ਸਥਿਤ ਸਿੱਧੀਵਿਨਾਇਕ ਸੁਸਾਇਟੀ ‘ਚ ਦੁਪਹਿਰ ਸਮੇਂ ਵਾਪਰੀ। ਲਿਫਟ ‘ਚ ਚਾਰ ਲੋਕ ਸਵਾਰ ਸਨ, ਅਚਾਨਕ ਲਿਫਟ ਹੇਠਾਂ ਜ਼ਮੀਨ ‘ਤੇ ਡਿੱਗ ਗਈ। ਮੋਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਲਿਫਟ ਦਾ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹਾਲਤ ‘ਚ ਲਿਫਟ ‘ਚੋਂ ਬਾਹਰ ਨਿਕਲ ਗਏ ਪਰ ਇੱਕ 20 ਸਾਲਾ ਨੌਜਵਾਨ ਲਿਫਟ ‘ਚ ਹੀ ਫਸਿਆ ਰਹਿ ਗਿਆ। ਟੀਮ ਨੇ ਮੁਸ਼ਕਲ ਨਾਲ ਉਸ ਨੂੰ ਲਿਫਟ ਤੋਂ ਬਾਹਰ ਕੱਢਿਆ। ਨੌਜਵਾਨ ਦੀ ਹਾਲਤ ਬਹੁਤ ਨਾਜ਼ੁਕ ਸੀ, ਟੀਮ ਨੇ ਉਸ ਨੂੰ ਤੁਰੰਤ ਰਾਜਾਵਾੜੀ ਹਸਪਤਾਲ ‘ਚ ਭਾਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ‘ਚ 2 ਧਿਰਾਂ ‘ਚ ਬਹਿਸਬਾਜ਼ੀ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ, 4 ਨੌਜਵਾਨ ਗੰਭੀਰ ਜ਼ਖਮੀ
ਸੁਸਾਇਟੀ ਦੇ ਵਸਨੀਕ ਫਿਰੋਜ਼ ਖਾਨ ਨੇ ਦੱਸਿਆ ਕਿ ਇਹ ਇਮਾਰਤ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ (SRA) ਦੀ ਪਹਿਲਕਦਮੀ ਤਹਿਤ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਬਿਲਡਰ ਦੇ 23ਵੇਂ ਪੱਧਰ ‘ਤੇ ਐਲੀਵੇਟਿਡ ਪਾਰਕਿੰਗ ਬਣ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਿਫਟ ਦਾ ਕੰਮ ਚੱਲ ਰਿਹਾ ਸੀ। ਹਾਦਸੇ ਦੌਰਾਨ ਕੋਈ ਵੀ ਇੰਜੀਨੀਅਰ ਮੌਕੇ ‘ਤੇ ਮੌਜੂਦ ਨਹੀਂ ਸੀ। ਇਸ ਮਾਮਲੇ ਸਬੰਧੀ ਸੁਸਾਇਟੀ ਦੇ ਵਸਨੀਕ ਵੱਲੋਂ ਸਥਾਨਕ ਪੁਲਿਸ ਥਾਣੇ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: