ਜਦੋਂ ਵੀ ਸਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਅਸੀਂ ਉਸ ਨੂੰ ਆਪਣੀ ਬਦਕਿਸਮਤੀ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ। ਦੂਜੇ ਪਾਸੇ, ਜਦੋਂ ਸਾਡੇ ਨਾਲ ਕੁਝ ਚੰਗਾ ਵਾਪਰਦਾ ਹੈ, ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਕਹਿਣ ਲੱਗ ਜਾਂਦੇ ਹਾਂ। ਮਤਲਬ ਜ਼ਿੰਦਗੀ ਪੂਰੀ ਤਰ੍ਹਾਂ ਸੰਤੁਲਿਤ ਰਹਿੰਦੀ ਹੈ ਪਰ ਕੀ ਤੁਸੀਂ ਕਦੇ ਅਜਿਹੇ ਵਿਅਕਤੀ ਬਾਰੇ ਸੁਣਿਆ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਹੋਇਆ! ਇਹ ਗੱਲ ਸੁਣਨ ‘ਚ ਭਾਵੇਂ ਤੁਹਾਨੂੰ ਅਜੀਬ ਲੱਗੇ ਪਰ ਇਹ ਪੂਰੀ ਤਰ੍ਹਾਂ ਨਾਲ ਸੱਚ ਹੈ।
ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ, ਇਤਿਹਾਸ ਵਿੱਚ ਜਦੋਂ ਵੀ ਉਸਦਾ ਨਾਮ ਆਉਂਦਾ ਹੈ ਤਾਂ ਉਸ ਨੂੰ ਸਭ ਤੋਂ ਬਦਕਿਸਮਤ ਵਿਅਕਤੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਜੇ ਤੁਸੀਂ ਉਸ ਦੀ ਕਹਾਣੀ ਨੂੰ ਜਾਣਦੇ ਹੋ, ਤਾਂ ਭਵਿੱਖ ਵਿੱਚ ਤੁਸੀਂ ਆਪਣੇ ਆਪ ਨੂੰ ਬਦਕਿਸਮਤ ਕਹਿਣਾ ਬੰਦ ਕਰ ਦਿਓਗੇ।
ਅਸੀਂ ਗੱਲ ਕਰ ਰਹੇ ਹਾਂ ਬ੍ਰਿਟੇਨ ਦੇ ਵਾਲਟਰ ਸਮਰਫੋਰਡ ਨਾਂ ਦੇ ਬੰਦੇ ਦੀ। ਸਮਰਫੋਰਡ ਬ੍ਰਿਟਿਸ਼ ਆਰਮੀ ਵਿੱਚ ਇੱਕ ਅਫਸਰ ਸੀ। ਇਸ ਵਿਅਕਤੀ ਨਾਲ ਤਿੰਨ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਉਸ ਨੂੰ ਬਦਕਿਸਮਤ ਮੰਨਿਆ ਜਾਂਦਾ ਸੀ, ਇੰਨਾ ਹੀ ਨਹੀਂ, ਉਸ ਦੀ ਮੌਤ ਤੋਂ ਬਾਅਦ ਵੀ ਉਸ ਨਾਲ ਇਹੀ ਘਟਨਾ ਵਾਪਰੀ ਸੀ।
ਸਾਲ 1918 ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਉਹ ਬੈਲਜੀਅਮ ਵਿੱਚ ਤਾਇਨਾਤ ਸਨ। ਉਨ੍ਹੀਂ ਦਿਨੀਂ ਘੋੜ ਸਵਾਰੀ ਦਾ ਬਹੁਤ ਸ਼ੌਕ ਸੀ। ਇੱਕ ਦਿਨ ਜਦੋਂ ਉਹ ਘੋੜ ਸਵਾਰੀ ਲਈ ਗਿਆ ਤਾਂ ਉਸ ਉੱਤੇ ਬਿਜਲੀ ਡਿੱਗ ਪਈ। ਇਸ ਘਟਨਾ ਤੋਂ ਬਾਅਦ ਉਸ ਦੇ ਲੱਕ ਦਾ ਹੇਠਲਾ ਹਿੱਸਾ ਅਧਰੰਗ ਹੋ ਗਿਆ। ਪਰ ਇੱਥੇ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਕੁਝ ਮਹੀਨਿਆਂ ਵਿੱਚ ਉਹ ਠੀਕ ਹੋ ਗਿਆ।
ਇਹ ਵੀ ਪੜ੍ਹੋ : ਹੜ੍ਹਾਂ ਵਿਚਾਲੇ ਪੰਜਾਬ ‘ਚ ਭਲਕੇ ਮੀਂਹ ਦਾ ਯੈਲੋ ਅਲਰਟ, ਇਨ੍ਹਾਂ ਇਲਾਕਿਆਂ ‘ਚ ਸਕੂਲ ਬੰਦ ਰੱਖਣ ਦੇ ਹੁਕਮ
ਉਸ ਦੇ ਅਧਿਕਾਰੀ ਵਾਲਟਰ ਦੀ ਵਾਪਸੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ। ਅਜਿਹੇ ‘ਚ ਵੱਡੇ ਅਫਸਰਾਂ ਨੇ ਉਸ ਨੂੰ ਜ਼ਬਰਦਸਤੀ ਨੌਕਰੀ ਤੋਂ ਫਾਰਗ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਕੈਨੇਡਾ ਚਲਾ ਗਿਆ। ਸਾਲ 2024 ‘ਚ ਇਕ ਦਿਨ ਉਹ ਮੱਛੀਆਂ ਫੜ ਰਿਹਾ ਸੀ ਕਿ ਅਚਾਨਕ ਉਸ ‘ਤੇ ਬਿਜਲੀ ਡਿੱਗ ਪਈ। ਇਸ ਹਾਦਸੇ ਕਾਰਨ ਉਸ ਦੇ ਸਰੀਰ ਦੇ ਸੱਜੇ ਪਾਸੇ ਅਧਰੰਗ ਹੋ ਗਿਆ। ਪਰ ਇੱਥੇ ਵੀ ਉਹ ਇੱਕ ਵਾਰ ਫਿਰ ਠੀਕ ਹੋ ਗਿਆ। ਇਸ ਘਟਨਾ ਦੇ ਛੇ ਸਾਲ ਬਾਅਦ ਤੀਜੀ ਵਾਰ ਬਿਜਲੀ ਡਿੱਗੀ।
ਇਸ ਹਾਦਸੇ ਤੋਂ ਦੋ ਸਾਲ ਬਾਅਦ ਉਸ ਦੀ ਮੌਤ ਹੋ ਗਈ। ਪਰ ਜੇ ਤੁਸੀਂ ਸੋਚ ਰਹੇ ਹੋ ਕਿ ਬਿਜਲੀ ਅਤੇ ਵਾਲਟਰ ਦਾ ਰਿਸ਼ਤਾ ਇੱਥੇ ਹੀ ਖਤਮ ਹੋ ਗਿਆ ਤਾਂ ਤੁਸੀਂ ਬਿਲਕੁਲ ਗਲਤ ਹੋ। ਸਾਲ 1936 ਵਿੱਚ ਉਸ ਦੀ ਕਬਰ ਉਪਰ ਇੱਕ ਵਾਰ ਫਿਰ ਬਿਜਲੀ ਡਿੱਗੀ ਤੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ ਤੇ ਇਹ ਸਿਲਸਿਲਾ ਅੱਜ ਤੱਕ ਚੱਲਦਾ ਆ ਰਿਹਾ ਹੈ ਪਰ ਅੱਜ ਤੱਕ ਕੋਈ ਵੀ ਇਹ ਨਹੀਂ ਪਤਾ ਲਗਾ ਸਕਿਆ ਹੈ ਕਿ ਹਰ ਛੇ ਸਾਲਾਂ ਬਾਅਦ ਬਿਜਲੀ ਕਿਉਂ ਡਿੱਗਦੀ ਹੈ।
ਵੀਡੀਓ ਲਈ ਕਲਿੱਕ ਕਰੋ -: