ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਅੱਜ 1 ਅਪ੍ਰੈਲ 2023 ‘ਤੋਂ ਹੋ ਗਈ ਹੈ। ਇਸ ਦੇ ਨਾਲ ਹੀ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਵਿੱਤੀ ਸਾਲ 2024 ਦੇ ਪਹਿਲੇ ਦਿਨ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਕੰਪਨੀਆਂ ਵੱਲੋਂ LPG ਸਿਲੰਡਰ ਦੇ ਰੇਟਾਂ ਵਿੱਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।
ਦੱਸਣਯੋਗ ਗੱਲ ਹੈ ਕਿ ਇਹ ਬਦਲਾਅ ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਤੇ ਹੀ ਕੀਤਾ ਗਿਆ ਹੈ। ਘਰਾਂ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਐਲਪੀਜੀ ਦੀਆਂ ਕੀਮਤਾਂ ਵਿੱਚ 91.5 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਇਸ ਵਾਰ ਕੀਤੀ ਗਈ ਕਟੌਤੀ ਦੀ ਅਧਿਕਤਮ ਸੀਮਾ ਹੈ।
ਇਹ ਕਟੌਤੀ ਦਿੱਲੀ ਅਤੇ ਮੁੰਬਈ ਵਿੱਚ ਲਾਗੂ ਹੈ। ਇਸ ਦੇ ਨਾਲ ਹੀ ਕੋਲਕਾਤਾ ‘ਚ LPG ਸਿਲੰਡਰ ਦੀ ਕੀਮਤ ‘ਚ 89.50 ਰੁਪਏ ਅਤੇ ਚੇਨਈ ‘ਚ 75.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵਪਾਰਕ LPG 2028 ਰੁਪਏ, ਕੋਲਕਾਤਾ ‘ਚ 2132 ਰੁਪਏ, ਮੁੰਬਈ ‘ਚ 1980 ਰੁਪਏ ਅਤੇ ਚੇਨਈ ‘ਚ 2192.50 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਦੀਆਂ ਕੀਮਤਾਂ ਪਿਛਲੇ ਮਹੀਨੇ ਦੀ ਤਰ੍ਹਾਂ ਹੀ ਬਰਕਰਾਰ ਹਨ।
ਇਹ ਵੀ ਪੜ੍ਹੋ : PSPCL ਨੂੰ ਮਜ਼ਬੂਤ ਕਰਨ ‘ਚ ਜੁਟੀ ਪੰਜਾਬ ਸਰਕਾਰ, CM ਮਾਨ ਅੱਜ ਮੁਲਾਜ਼ਮਾਂ ਨੂੰ ਵੰਡਣਗੇ ਨਿਯੁਕਤੀ ਪੱਤਰ
ਘਰੇਲੂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਪਿਛਲੇ ਮਹੀਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ਵਿੱਚ ਘਰੇਲੂ ਗੈਸ ਦੀ ਕੀਮਤ 1103 ਰੁਪਏ, ਮੁੰਬਈ ਵਿੱਚ 1112.5 ਰੁਪਏ, ਕੋਲਕਾਤਾ ਵਿੱਚ 1129 ਰੁਪਏ ਅਤੇ ਚੇਨਈ ਵਿੱਚ 1118.5 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: