ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਆਜ਼ਾਦ ਨਗਰ ਸਥਿਤ LPG ਸਿਲੰਡਰ ਲੀਕ ਹੋਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਿਲੰਡਰ ਵੰਡਣ ਆਏ ਡਿਲੀਵਰੀ ਬੁਆਏ ਨੇ ਆਟੋ ਤੋਂ ਉਤਾਰ ਕੇ ਜਾਂਚ ਕੀਤੀ ਤਾਂ ਸਿਲੰਡਰ ਲੀਕ ਹੋਣ ਕਾਰਨ ਗੈਸ ਬਹੁਤ ਤੇਜ਼ੀ ਨਾਲ ਲੀਕ ਹੋਣ ਲੱਗੀ। ਇਸ ਦੌਰਾਨ ਬਿਨਾਂ ਦੇਰੀ ਕੀਤੇ ਸਿਲੰਡਰ ਨੂੰ ਰੇਲਵੇ ਟਰੈਕ ਐਕਸਲ ਲਾਈਨ ਨੇੜੇ ਖੁੱਲ੍ਹੀ ਥਾਂ ’ਤੇ ਰੱਖ ਦਿੱਤਾ ਗਿਆ।
ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 1.15 ਵਜੇ ਵਾਪਰੀ। ਲੋਕਾਂ ਵੱਲੋਂ ਗੈਸ ਦੀ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ। ਕੁਝ ਹੀ ਦੇਰ ‘ਚ ਪੂਰੇ ਇਲਾਕੇ ‘ਚ LPG ਗੈਸ ਦੀ ਬਦਬੂ ਫੈਲ ਗਈ ਅਤੇ ਲੋਕ ਘਬਰਾ ਕੇ ਘਰਾਂ ‘ਚੋਂ ਭੱਜਣ ਲੱਗੇ। ਧੂਰੀ ਲਾਈਨ ਦੇ ਨਾਲ ਪਿਆ ਰਸੋਈ ਗੈਸ ਸਿਲੰਡਰ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਸਟੇਸ਼ਨ ‘ਤੇ ਹੜਕੰਪ ਮਚ ਗਿਆ। ਇਸ ਦੌਰਾਨ ਸਟੇਸ਼ਨ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ ‘ਤੇ ਦਾਦਰ ਐਕਸਪ੍ਰੈਸ ਨੂੰ ਕਰੀਬ ਅੱਧਾ ਘੰਟਾ ਬਾਹਰੀ ਪਾਸੇ ਰੋਕ ਦਿੱਤਾ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ‘ਤੋਂ ਆਈ ਝਾੜੂ ਦੀ ਖੇਪ ਚੋਂ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ, ਇੱਕ ਮਹਿਲਾ ਸਣੇ 3 ਕਾਬੂ
ਗੈਸ ਦੀ ਬਦਬੂ ਦੋ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲ ਗਈ। ਇਸ ਕਾਰਨ ਪਾਇਲਟ ਨੇ ਪਹਿਲਾਂ ਹੀ ਟਰੇਨ ਦੀ ਸਪੀਡ ਘੱਟ ਕਰ ਦਿੱਤੀ ਸੀ। ਰੇਲ ਲਾਈਨ ’ਤੇ ਸਿਲੰਡਰ ਨੂੰ ਉਲਟਾ ਪਿਆ ਦੇਖ ਕੇ ਤੁਰੰਤ LPG ਏਜੰਸੀ ਦੇ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ। ਦੋ ਘੰਟੇ ਲਗਾਤਾਰ ਗੈਸ ਲੀਕ ਹੋਣ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਰਸੋਈ ਗੈਸ ਸਿਲੰਡਰ ਪੂਰੀ ਤਰ੍ਹਾਂ ਖਾਲੀ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਖੁਸ਼ਕਿਸਮਤੀ ਨਾਲ ਟਰੇਨ ਰੁਕ ਗਈ, ਨਹੀਂ ਤਾਂ ਅੱਗ ਵਰਗੀ ਘਟਨਾ ਵਾਪਰ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: