ਸ਼੍ਰੀ ਗੰਗਾਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਮਸ਼ਹੂਰ ਅਪਰਾਧੀਆਂ ਤੇ ਗੈਂਗਸਟਰਾਂ ਵਿਰੁੱਧ ਪ੍ਰਭਾਵੀ ਕਾਰਵਾਈ ਦੇ ਆਧਾਰ ‘ਤੇ 29 ਮਾਰਚ 2023 ਨੂੰ ਦੇਰ ਰਾਤ ਦੇਵੇਂਦਰ ਸਿੰਘ ਪੁਲਿਸ ਕਪਤਾਨ ਪੁਲਿਸ ਥਾਣਾ ਕੋਤਵਾਲੀ ਗੰਗਾਨਗਰ ਨੇ ਨਾਕਾਬੰਦੀ ਦੌਰਾਨ ਤਿੰਨ ਪੁਲੀ ਨੇੜੇ ਬਾਈਕ ਸਵਰ ਦੋ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਪਰ ਬਾਈਕ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਮੋੜ ਕੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ। ਬਾਈਕ ਤਿਲਕਣ ਕਾਰਨ ਨੌਜਵਾਨ ਹੇਠਾਂ ਡਿੱਗ ਗਏ।
ਨੌਜਵਾਨ ਅਨੁਜ ਪੁੱਤਰ ਓਮ ਪ੍ਰਕਾਸ਼ ਥਾਪਨ ਬਿਸ਼ਨੋਈ ਉਮਰ 22 ਸਾਲ ਵਾਸੀ ਸੁਖਚੈਨ ਥਾਣਾ ਬਹਾਵਵਾਲਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨੂੰ ਕਾਬੂ ਕਰਕੇ ਇਕ ਪਿਸਤੌਲ 12 ਬੋਰ, ਇਕ ਕਾਰਤੂਸ ਤੇ ਇਕ ਜ਼ਿੰਦਾ ਕਾਰਤੂਸ ਤੇ ਮੁਲਾਜ਼ਮ ਵੱਲੋਂ ਸੀਆ ਰਾਮ ਪੁੱਤਰ ਮੁਕੇਸ਼ ਕੁਮਾਰ ਥਾਪਨ ਬਿਸ਼ਨੋਈ ਉਮਰ ਲਗਭਗ 23 ਸਾਲ ਵਾਸੀ ਸੁਖਚੈਨ ਥਾਣਾ ਬਹਾਵਵਾਲਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੇ ਕਬਜ਼ਾ ਤੋਂ ਦੋ ਕਾਰਤੂਸ ਜ਼ਿੰਦਾ 12 ਬੋਰ ਕਾਬੂ ਕੀਤੇ ਗਏ। ਦੋਵੇਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ ਰੰਗ ਕਾਲਾ ਸਪਲੈਂਡਰ ਬਿਨਾਂ ਨੰਬਰ ਚੇਸਿਸ ਤੇ ਇੰਜਣ ਨੰਬਰ ਮਿਟਾਏ ਹੋਏ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਜਿਸ ਤਹਿਤ ਥਾਣਾ ਕੋਤਵਾਲੀ ਵਿਖੇ 127/23 ਜੁਰਮ ਧਾਰਾ 3/25 ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਕੈਦੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਦੋਵੇਂ ਮੁਲਜ਼ਮ ਲਾਰੈਂਸ ਗੈਂਗ ਦੇ ਸਰਗਰਮ ਮੈਂਬਰ ਹਨ ਤੇ ਲਾਰੈਂਸ ਦੇ ਭਰਾ ਅਨਮੋਲ ਉਰਫ ਭਾਣੂ ਦੇ ਨਿਰਦੇਸ਼ ਅਨੁਸਾਰ ਵਪਾਰੀਆਂ ਤੋਂ ਫਿਰੌਤੀ ਲੈਣ ਦਾ ਕੰਮ ਕਰਦੇ ਹਨ। ਬੀਤੀ ਰਾਤ ਕਿਸੇ ਵਿਅਕਤੀ ਨੂੰ ਰੰਗਦਾਰੀ ਦੇਣ ਦੇ ਦਬਾਅ ਬਣਾਉਣ ਲਈ ਫਾਇਰਿੰਗ ਕਰਨ ਲਈ ਸ਼ਹਿਰ ਵਿਚ ਆਏ ਸਨ ਜਿਸ ਵਿੱਚ ਪਹਿਲਾਂ ਵੀ ਵਾਪਰੀ ਵਾਰਦਾਤ ਅਤੇ ਬਰਾਮਦ ਹੋਏ ਹਥਿਆਰ ਅਤੇ ਮੋਟਰਸਾਈਕਲ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: