ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਇਕ ਰਿਹਾਇਸ਼ੀ ਇਮਾਰਤ ਦੀ ਲਿਫ਼ਟ ‘ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਘਟਨਾ ਤਲੋਜਾ ‘ਚ ਮੰਗਲਵਾਰ ਸ਼ਾਮ ਵਾਪਰੀ ਸੀ। ਤਲੌਜਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਜਿਤੇਂਦਰ ਸੋਨਵਣੇ ਨੇ ਕਿਹਾ,”19 ਸਾਲਾ ਦੋਸ਼ੀ ਜਦੋਂ AC ਦੀ ਮੁਰੰਮਦ ਦੇ ਕੰਮ ਤੋਂ ਬਾਅਦ ਪੌੜੀਆਂ ਤੋਂ ਹੇਠਾਂ ਆ ਰਿਹਾ ਸੀ ‘ਤਾਂ ਉਸ ਨੇ 5 ਸਾਲਾ ਕੁੜੀ ਨੂੰ ਇਮਾਰਤ ਦੇ ਪਾਰਕਿੰਗ ਖੇਤਰ ‘ਚ ਖੇਡਦੇ ਹੋਏ ਦੇਖਿਆ। ਉਹ ਕੁੜੀ ਨੂੰ ਲਿਫ਼ਟ ਦੇ ਅੰਦਰ ਲੈ ਗਿਆ ਅਤੇ ਉਸ ਨਾਲ ਯੌਨ ਸ਼ੋਸ਼ਣ ਕੀਤਾ।”
ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਪੀੜਤਾ ਤੁਰੰਤ ਤੀਜੀ ਮੰਜ਼ਿਲ ‘ਤੇ ਘਰ ਗਈ ਅਤੇ ਉਲਟੀ ਕਰਨ ਲੱਗੀ। ਜਦੋਂ ਉਸ ਦੀ ਮਾਂ ਨੇ ਉਸ ਤੋਂ ਪੁੱਛਿਆ ਸਭ ਠੀਕ ਹੈ ਤਾਂ ਬੱਚੀ ਨੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦੀ ਮਾਂ ਹੇਠਾਂ ਉਤਰੀ, ਜਿੱਥੇ ਉਸ ਨੂੰ ਦੋਸ਼ੀ ਮਿਲਿਆ। ਇਮਾਰਤ ਦੇ ਸੁਰੱਖਿਆ ਗਾਰਡ ਅਤੇ ਹੋਰ ਵਾਸੀਆਂ ਨੇ ਦੋਸ਼ੀ ਨੂੰ ਫੜ ਰੱਖਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਆਵਾਰਾ ਕੁੱਤਿਆਂ ਦਾ ਆਤੰਕ, ਸੈਰ ਕਰ ਰਹੀ ਔਰਤ ‘ਤੇ ਝਪਟ ਪਏ 7 ਕੁੱਤੇ, ਬੁਰੀ ਤਰ੍ਹਾਂ ਕੀਤਾ ਫੱਟੜ
ਦੱਸ ਦੇਈਏ ਕਿ ਦੋਸ਼ੀ ਖ਼ਿਲਾਫ਼ IPC ਦੀ ਧਾਰਾ 376 ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਕ ਸਥਾਨਕ ਅਦਾਲਤ ਵੱਲੋਂ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਵੀ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: