ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਮੈਂਬਰ ਬਾਲੇਸ਼ ਧਨਖੜ ਨੂੰ ਸਿਡਨੀ ਵਿੱਚ ਪੰਜ ਕੋਰਿਆਈ ਔਰਤਾਂ ਨੂੰ ਨਸ਼ੀਲਾ ਪਾਦਰਥ ਦੇ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਮਗਰੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਬਾਲੇਸ਼ ਧਨਖੜ ਦੀ ਨਿੰਦਾ ਕੀਤੀ ਅਤੇ ਇਸ ਨੂੰ ਘੋਰ ਅਪਰਾਧ ਦੱਸਿਆ।
ਫੇਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਨਿਊ ਸਾਊਥ ਵੇਲਸ ਦੇ ਬੁਲਾਰੇ ਡਾ. ਯਦੁ ਸਿੰਘ ਨੇ ਕਿਹਾ ਕਿ ਬਾਲੇਸ਼ ਧਨਖੜ ਨੇ ਜੋ ਕੀਤਾ ਉਹ ਨਿੰਦਣਯੋਗ ਤੇ ਗਲਤ ਸੀ। ਮੈਂ ਉਨ੍ਹਾਂ ਦੀ ਸਖਤ ਨਿੰਦਾ ਕਰਦਾ ਹਾਂ। ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੀ ਚੰਗਾ ਮਾਣ-ਸਨਮਾਨ ਹੈ, ਜਿਸ ਨੂੰ ਇਸ ਘਟਨਾ ਨਾਲ ਕਲੰਕਿਤ ਕੀਤਾ ਗਿਆ ਹੈ।
ਡਾ. ਯਦੁ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਇਸ ਤਰ੍ਹਾਂ ਦੇ ਹੇਠਲੇ ਜੀਵਨ ਦਾ ਪੱਥ ਜਾਂ ਸਮਰਥਨ ਨਹੀਂ ਕਰਦਾ ਹੈ। ਅਸੀਂ ਉਮੀਦ ਕਰਦੇ ਹੈ ਕਿ ਅਦਾਲਤ ਉਸ ਨੂੰ ਲੰਮੇ ਸਮਾਂ ਦੇ ਲਈ ਜੇਲ੍ਹ ਦੀ ਸਜ਼ਾ ਦੇਵੇਗੀ। ਇੰਡੀਅਨ ਆਸਟ੍ਰੇਲੀਅਨ ਟੈਕਨਾਲੋਜੀ ਫੋਰਮ ਦੇ ਬਾਨੀ ਪ੍ਰਸ਼ਾਂਤ ਸਿੰਘ ਨੇ ਕਿਹਾ ਕਿ ਧਨਖੜ ਦੇ ਅਪਰਾਧ ਤੋਂ ਭਾਰਤੀ ਆਸਟ੍ਰੇਲੀਆ ਭਾਈਚਾਰਾ ਸਦਮੇ ਵਿੱਚ ਹੈ। ਕੋਈ ਵਿਅਕਤੀ ਇੰਨਾ ਹੇਠਾਂ ਕਿਵੇਂ ਡਿਗ ਸਕਦਾ ਹੈ।
ਕੋਈ ਇੰਨਾ ਘੋਰ ਅਪਰਾਧ ਕਿਵੇਂ ਕਰ ਸਕਾਦ ਹੈ। ਇਹ ਕੰਮ ਇੱਕ ਅਜਿਹੇ ਭਾਈਚਾਰੇ ਦੇ ਮਾਣ-ਸਨਮਾਨ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ ਜਿਸ ਨੇ ਇਸ ਦੇਸ਼ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਪ੍ਰਸ਼ਾਂਤ ਸਿੰਘ ਨੇ ਕਿਹਾ ਕਿ ਸਾਡੇ ਦਿਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਮਰਪਿਤ ਹੈ। ਭਾਰਤੀ ਭਾਈਚਾਰੇ ਪੀੜਤਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਹੈ। ਅਸੀਂ ਇਸ ਦੇ ਲਈ ਕੁਝ ਵੀ ਕਰਨਗੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਮਾਪੀ ਗਈ ਤੀਬਰਤਾ
ਇੱਕ ਖਬਰ ਮੁਤਾਬਕ ਬਾਲੇਸ਼ ਧਨਖੜ ਨੂੰ ਸਿਡਨੀ ਦੇ ਡਰਾਊਨਿੰਗ ਸੈਂਟਰ ਵਿੱਚ ਸਟੇਟ ਕੋਰਟ ਨੇ ਇਸ ਹਫਤੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ। ਬਾਲੇਸ਼ ਧਨਖੜ ‘ਤੇ ਇਸ ਤੋਂ ਇਲਾਵਾ 39 ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਰੇਪ ਕਰਨ ਦੌਰਾਨ ਉਸ ਨੂੰ ਰਿਕਾਰਡ ਵੀ ਕੀਤਾ। ਇਸ ਦੇ ਲਈ ਉਸ ਨੇ ਅਲਾਰਮ ਘੜੀ ਦੇ ਪਿੱਛੇ ਕੈਮਰੇ ਲੁਕਾ ਕੇ ਰਖਿਆ ਸੀ।
ਪੁਲਿਸ ਨੇ ਅਕਤੂਬਰ 2018 ਵਿੱਚ ਧਨਖੜ ਦੇ ਅਪਾਰਟਮੈਂਟ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਨੂੰ ਔਰਤਾਂ ਦੇਨਾਲ ਯੌਨ ਸਬੰਧ ਬਣਾਉਣ ਦੇ 47 ਵੀਡੀਓ ਮਿਲੇ। ਇਨ੍ਹਾਂ ਵਿੱਚੋਂ ਕੁਝ ਵੀਡੀਓ ਵਿੱਚ ਔਰਤਾਂ ਬੇਹੋਸ਼ ਸੀ ਅਤੇ ਕਈ ਦਰਦ ਨਾਲ ਤੜਫ ਰਹੀ ਸੀ। ਦੋਸ਼ੀ ਨੇ ਹਰ ਇੱਕ ਪੀੜਤਾ ਦੇ ਨਾਂ ‘ਤੇ ਵੀਡੀਓ ਫੋਲਡਰ ਬਣਾ ਕੇ ਰਖੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: