ਔਰਤ ‘ਤੇ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ‘ਚ ਹੁਬਲੀ ਨੇੜੇ ਵਾਪਰੀ। ਵਿਜੇਪੁਰਾ ਤੋਂ ਮੰਗਲੁਰੂ ਜਾ ਰਹੀ ਇੱਕ ਨਾਨ-ਏਸੀ ਬੱਸ ਵਿੱਚ ਇੱਕ 32 ਸਾਲਾ ਵਿਅਕਤੀ ਨੇ ਇੱਕ ਮਹਿਲਾ ਯਾਤਰੀ ਦੀ ਸੀਟ ਉੱਤੇ ਪਿਸ਼ਾਬ ਕਰ ਦਿੱਤਾ। ਪੀੜਤ ਨੂੰ ਪੁਲਿਸ ਜਾਂ KSRTC ਨੂੰ ਸ਼ਿਕਾਇਤ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੱਸ ਚੱਲ ਪਈ।
ਜਾਣਕਾਰੀ ਮੁਤਾਬਕ KA-19 D-3554 ਨੰਬਰ ਦੀ ਬੱਸ ਜਦੋਂ ਕਿਰਸੂਰ ‘ਚ ਇਕ ਢਾਬੇ ‘ਤੇ ਰੁਕੀ ਤਾਂ 32 ਸਾਲਾ ਵਿਅਕਤੀ ਨੇ 20 ਸਾਲ ਦੀ ਔਰਤ ਦੀ ਸੀਟ ‘ਤੇ ਪਿਸ਼ਾਬ ਕਰ ਦਿੱਤਾ। ਘਟਨਾ ਤੋਂ ਬਾਅਦ ਜਦੋਂ ਔਰਤ ਨੇ ਰੌਲਾ ਪਾਇਆ ਤਾਂ ਬੱਸ ‘ਚ ਬੈਠੇ ਬਾਕੀ ਲੋਕ ਅਤੇ ਕੰਡਕਟਰ-ਡ੍ਰਾਈਵਰ ਪਹੁੰਚ ਗਏ। ਲੋਕਾਂ ਨੇ ਉਸ ਵਿਅਕਤੀ ਨੂੰ ਉਥੋਂ ਹਟਾ ਦਿੱਤਾ। ਦੱਸਿਆ ਜਾ ਰਿਹਾ ਹੈ ਵਿਅਕਤੀ ਨਸ਼ੇ ‘ਚ ਸੀ, ਉਹ ਦੂਜਿਆਂ ਨਾਲ ਵੀ ਦੁਰਵਿਵਹਾਰ ਕਰ ਰਿਹਾ ਸੀ। ਇਸ ਲਈ ਬੱਸ ਵਿੱਚ ਬੈਠੇ ਲੋਕਾਂ ਨੇ ਉਸ ਨੂੰ ਬੱਸ ਵਿੱਚੋਂ ਉਤਰਨ ਲਈ ਕਿਹਾ।
ਇਹ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਰਚਿਆ ਇਤਿਹਾਸ, 3 ਮਿੰਟਾਂ ‘ਚ 184 ਸੈਲਫੀਜ਼ ਕਲਿੱਕ ਕਰ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਲੋਕਾਂ ਮੁਤਾਬਕ ਪੀੜਤ ਔਰਤ ਬੱਸ ਦੀ 3 ਨੰਬਰ ਸੀਟ ‘ਤੇ ਬੈਠੀ ਸੀ। ਜੋ ਵਿਜੇਪੁਰਾ ਤੋਂ ਹੁਬਲੀ ਜਾ ਰਹੀ ਸੀ। ਜਦਕਿ ਉਹ ਆਦਮੀ 28 ਨੰਬਰ ਸੀਟ ‘ਤੇ ਸੀ। ਇਕ ਯਾਤਰੀ ਨੇ ਦੱਸਿਆ ਕਿ ਉਹ ਮਕੈਨੀਕਲ ਇੰਜੀਨੀਅਰ ਸੀ, ਜੋ ਵਿਜੇਪੁਰਾ ਤੋਂ ਮੰਗਲੁਰੂ ਜਾ ਰਿਹਾ ਸੀ। ਬੱਸ ਦੇ ਅਮਲੇ ਨੇ ਤੁਰੰਤ ਔਰਤ ਦੀ ਸੀਟ ਅਤੇ ਬੈਗ ਸਾਫ਼ ਕੀਤਾ। ਉਸ ਨੇ ਔਰਤ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਕਿਉਂਕਿ ਘਟਨਾ ਤੋਂ ਬਾਅਦ ਉਹ ਸਦਮੇ ‘ਚ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
KSRTC ਦੇ ਸੀਨੀਅਰ ਡਿਵੀਜ਼ਨਲ ਕੰਟਰੋਲਰ ਰਾਜੇਸ਼ ਸ਼ੈਟੀ ਦੇ ਅਨੁਸਾਰ, ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਸੀ। ਜਦੋਂ ਇਹ ਸਭ ਹੋਇਆ ਤਾਂ ਬੱਸ ਵਿੱਚ ਕੋਈ ਨਹੀਂ ਸੀ। ਜਦੋਂ ਉਹ ਢਾਬੇ ਤੋਂ ਵਾਪਸ ਆਈ ਤਾਂ ਉਸ ਨੇ ਆਪਣੀ ਸੀਟ ‘ਤੇ ਕੋਈ ਵਿਅਕਤੀ ਪਿਸ਼ਾਬ ਕਰਦਾ ਦੇਖਿਆ ਪਰ ਮਹਿਲਾ ਯਾਤਰੀ ਨੇ ਸਾਡੇ ਜਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੱਸ ਢਾਬੇ ਤੋਂ ਅੱਗੇ ਚਲੀ ਗਈ।