ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਮਿਹਨਤੀ ਦੀ ਖਬਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਇਕ ਦਿਨ ਦੀ ਵੀ ਛੁੱਟੀ ਲਏ ਬਿਨਾਂ 27 ਸਾਲ ਕੰਮ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਰਿਟਾਇਰਮੈਂਟ ‘ਤੇ ਇਕ ਸ਼ਾਨਦਾਰ ਤੋਹਫਾ ਮਿਲਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਬਰਗਰ ਕਿੰਗ ‘ਚ ਕੰਮ ਕਰਨ ਵਾਲੇ ਵਿਅਕਤੀ ਨੇ ਆਪਣੀ 27 ਸਾਲ ਦੀ ਸਰਵਿਸ ‘ਚ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਉਸ ਨੂੰ 3 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੇਗੀ। ਇਹ ਤੋਹਫ਼ਾ ਮਿਲਣ ਤੋਂ ਬਾਅਦ ਉਸ ਵਿਅਕਤੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੁਝ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ।
ਰਿਪੋਰਟ ਮੁਤਾਬਕ ਬਰਗਰ ਕਿੰਗ ‘ਚ ਕੰਮ ਕਰਨ ਵਾਲੇ ਕਰਮਚਾਰੀ ਦਾ ਨਾਂ ਕੇਵਿਨ ਫੋਰਡ ਹੈ। ਕੇਵਿਨ (54) ਅਮਰੀਕਾ ਦੇ ਲਾਸ ਵੇਗਾਸ ਦਾ ਰਹਿਣ ਵਾਲਾ ਹੈ। ਉਹ ਆਪਣੀ 27 ਸਾਲਾਂ ਦੀ ਸੇਵਾ ਦੌਰਾਨ ਇਕ ਦਿਨ ਵੀ ਛੁੱਟੀ ‘ਤੇ ਨਹੀਂ ਗਿਆ। ਅਜਿਹੇ ‘ਚ ਉਸ ਦੀ ਰਿਟਾਇਰਮੈਂਟ ‘ਤੇ ਲੋਕਾਂ ਨੇ ਉਸ ਨੂੰ ਸਰਪ੍ਰਾਈਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਇੱਕ GoFundme ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਕੇਵਿਨ ਲਈ ਪੈਸਾ ਇਕੱਠਾ ਕੀਤਾ ਗਿਆ ਸੀ। ਹੁਣ ਤੱਕ 3 ਕਰੋੜ 26 ਲੱਖ ਰੁਪਏ ਤੋਂ ਵੱਧ ਦਾ ਚੰਦਾ ਇਕੱਠਾ ਹੋ ਚੁੱਕਾ ਹੈ।
ਮੁਹਿੰਮ ਪਿਛਲੇ ਸਾਲ ਸ਼ੁਰੂ ਹੋਈ ਸੀ ਜਦੋਂ ਇੱਕ ਵੀਡੀਓ ਵਿੱਚ ਕੇਵਿਨ ਨੂੰ ਆਪਣੇ ਦਫਤਰ ਵਿੱਚ ਰਿਟਾਇਰਮੈਂਟ ਤੋਹਫ਼ੇ ਦਾ ਬੈਗ ਖੋਲ੍ਹਦਿਆਂ ਦਿਖਾਇਆ ਗਿਆ ਸੀ। ਕੇਵਿਨ ਨੂੰ ਰਿਟਾਇਰਮੈਂਟ ‘ਤੇ ਉਸ ਦੇ ਸਾਥੀਆਂ ਵੱਲੋਂ ਫਿਲਮ ਦੀਆਂ ਟਿਕਟਾਂ, ਸਨੈਕਸ, ਸਟਾਰਬਕਸ ਡਰਿੰਕਸ, ਪੈਨ, ਲਾਈਟਰ ਵਰਗੀਆਂ ਛੋਟੀਆਂ ਚੀਜ਼ਾਂ ਤੋਹਫ਼ੇ ਵਿੱਚ ਦਿੱਤੀਆਂ ਗਈਆਂ ਸਨ। ਇਹ ਦੇਖ ਕੇ ਲੋਕਾਂ ਨੇ ਉਸ ਨੂੰ ਕੁਝ ਵੱਡਾ ਦੇਣ ਦਾ ਪਲਾਨ ਬਣਾਇਆ ਅਤੇ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਲਾਪਰਵਾਹੀ ਦੀ ਹੱਦ! ਨਿੱਜੀ ਹਸਪਤਾਲ ‘ਚ ਮੁੰਡੇ ਦੇ ਜ਼ਖਮ ‘ਤੇ ਟਾਂਕਿਆਂ ਦੀ ਥਾਂ ਲਾਈ ਫੇਵੀਕੁਇਕ
ਫੰਡ ਇਕੱਠਾ ਕਰਨ ਦੀ ਮੁਹਿੰਮ ਕੇਵਿਨ ਦੀ ਧੀ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਚਾਹੁੰਦੀ ਸੀ ਕਿ ਉਸਦੇ ਪਿਤਾ ਰਿਟਾਇਰਮੈਂਟ ਤੋਂ ਬਾਅਦ ਆਪਣੇ ਪੋਤੇ-ਪੋਤੀਆਂ ਨਾਲ ਇੱਕ ਵਧੀਆ ਜੀਵਨ ਬਤੀਤ ਕਰਨ। ਜਿਸ ਤੋਂ ਬਾਅਦ ਲੋਕਾਂ ਨੇ ਦਾਨ ਦੇਣਾ ਸ਼ੁਰੂ ਕਰ ਦਿੱਤਾ। ਦਾਨੀਆਂ ਵਿੱਚ ਅਮਰੀਕੀ ਕਾਮੇਡੀਅਨ ਡੇਵਿਡ ਸਪੇਡ ਵਰਗੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: