ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਫੈਸਲਾ ਹੋ ਗਿਆ ਹੈ। ਇਥੇ ਪਾਰਟੀ ਨੇ ਮਾਣਿਕ ਸਾਹਾ ‘ਤੇ ਹੀ ਭਰੋਸਾ ਜਤਾਇਆ ਹੈ। ਮਾਣਿਕ ਸਾਹਾ ਤ੍ਰਿਪੁਰਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਾਹਾ ਦੂਜੀ ਵਾਰ ਸੂਬੇ ਵਿਚ ਸਰਕਾਰ ਦੀ ਕਮਾਨ ਸੰਭਾਲਣਗੇ। ਇਸ ਤੋਂ ਪਹਿਲਾਂ ਤ੍ਰਿਪੁਰਾ ਭਾਜਪਾ ਵਿਧਾਇਕ ਦਲ ਦੀ ਬੈਠਕ ਸ਼ਾਮ ਨੂੰ ਹੋਈ। ਇਸ ਵਿਚ ਮਾਣਿਕ ਸਾਹਾ ਦੇ ਨਾਂ ‘ਤੇ ਸਹਿਮਤੀ ਬਣੀ ਤੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।
ਸਹੁੰ ਚੁੱਕ ਸਮਾਰੋਹ 8 ਮਾਰਚ ਨੂੰ ਹੋ ਸਕਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿਚ ਮਾਣਿਕ ਸਾਹਾ ਨੂੰ ਤਤਕਾਲੀ ਸੀਐੱਮ ਵਿਲੱਭ ਕੁਮਾਰ ਦੇਬ ਦੇ ਅਸਤੀਫੇ ਦੇ ਬਾਅਦ ਮੁੱਖ ਮੰਤਰੀ ਬਣਾਇਆ ਗਿਆ ਸੀ। ਮਾਣਿਕ ਸਾਹਾ ਨੇ 15 ਮਈ 2022 ਨੂੰ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।
ਮਾਣਿਕ ਸਾਹਾ 2016 ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 2020 ਵਿਚ ਤ੍ਰਿਪੁਰਾ ਵਿਚ ਪਾਰਟੀ ਮੁਖੀ ਬਣਾਇਆ ਗਿਆ ਸੀ। ਮਾਣਿਕ ਸਾਹਾ ਨੂੰ ਮੁੱਖ ਮੰਤਰੀ ਬਣਨ ਤੋਂ ਇਕ ਮਹੀਨੇ ਪਹਿਲਾਂ ਹੀ ਰਾਜ ਸਭਾ ਸਾਂਸਦ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਲੜਦੇ-ਲੜਦੇ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਨੌਜਵਾਨ, ਇਕ ਦੀ ਮੌਤ, 1 ਗੰਭੀਰ ਜ਼ਖਮੀ
ਤ੍ਰਿਪੁਰਾ ਵਿਚ ਭਾਰਤੀ ਜਨਤਾ ਪਾਰਟੀ ਨੇ IPFT ਨਾਲ ਮਿਲ ਕੇ ਚੋਣ ਲੜੀ ਸੀ ਜਦੋਂ ਕਿ ਕਾਂਗਰਸ ਨੇ ਲੈਫਟ ਨਾਲ ਗਠਜੋੜ ਕਰ ਲਿਆ ਸੀ। ਚੋਣ ਦੇ ਨਤੀਜਿਾਆਂ ਵਿਚ ਭਾਜਪਾ ਨੇ ਸੂਬੇ ਵਿਚ ਆਪਣੀ ਸੱਤਾ ਬਰਕਰਾਰ ਰੱਖੀ। ਭਾਜਪਾ ਨੂੰ 32 ਤੇ ਆਈਟੀਐੱਫਟੀਕ ਨੂੰ ਇਕ ਸੀਟ ‘ਤੇ ਸਫਲਤਾ ਮਿਲੀ ਸੀ। ਕਾਂਗਰਸ ਤੇ ਲੇਫਟ ਗਠਜੋੜ ਨੂੰ ਵੱਡਾ ਝਟਕਾ ਲੱਗਾ। ਕਾਂਗਰਸ ਨੇ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦੋਂ ਕਿ ਲੇਫਟ ਦੇ ਖਾਤੇ ਵਿਚ 11 ਸੀਟਾਂ ਆਈਆਂ।
ਵੀਡੀਓ ਲਈ ਕਲਿੱਕ ਕਰੋ -: