ਬਸਪਾ ਮੁਖੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ। ਮਾਇਆਵਤੀ ਨੇ ਕਿਹਾ ਕਿ ਉਹ ਰਾਹੁਲ ਦੇ ਬਿਆਨ ਦਾ ਵਿਰੋਧ ਕਰਦੀ ਹੈ। ਇਸ ਬਿਆਨ ਤੋਂ ਕਾਂਗਰਸ ਦੀ ਬਸਪਾ ਪ੍ਰਤੀ ਨਫਰਤ ਸਾਫ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਰਾਹੁਲ ਨੇ ਸ਼ਨੀਵਾਰ ਨੂ ਕਿਹਾ ਸੀ ਕਿ ਉਨ੍ਹਾਂ ਨੇ ਮਾਇਆਵਤੀ ਨੂੰ ਯੂਪੀ ਵਿਚ ਇਕੱਠੇ ਮਿਲ ਕੇ ਚੋਣ ਲੜਨ ਤੇ ਉੁਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਆਫਰ ਦਿਤਾ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ।
ਮਾਇਆਵਤੀ ਨੇ ਕਿਹਾ ਕਿ ਸਵ. ਰਾਜੀਵ ਗਾਂਧੀ ਨੇ ਬਸਪਾ ਦਾ ਅਪਮਾਨ ਕਰਦੇ ਹੋਏ ਸਵ. ਕਾਂਸ਼ੀ ਰਾਮ ਨੂੰ CIA ਦਾ ਏਜੰਟ ਦੱਸਿਆ ਸੀ। ਹੁਣ ਉਨ੍ਹਾਂ ਦੀ ਹੀ ਤਰ੍ਹਾਂ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਵੀ ਬਸਪਾ ‘ਤੇ ਭਾਜਪਾ ਨਾਲ ਮਿਲੇ ਹੋਏ ਦਾ ਦੋਸ਼ ਲਗਾ ਕੇ ਅਪਮਾਨਿਤ ਕਰ ਰਿਹਾ ਹੈ। ਮਾਇਆਵਤੀ ਨੇ ਕਿਹਾ ਕਿ 2017 ਵਿਚ ਸਪਾ ਤੇ ਕਾਂਗਰਸ ਮਿਲ ਕੇ ਚੋਣਾਂ ਲੜੇ ਸਨ। ਫਿਰ ਵੀ ਭਾਜਪਾ ਆ ਗਈ। ਰਾਹੁਲ ਗਾਂਧੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਨੇ ਕਿਹਾ ਕਿ ਰਾਹੁਲ ਪਹਿਲਾਂ ਆਪਣੇ ਬਿਖਰਦੇ ਹੋਏ ਘਰ ਨੂੰ ਸੰਭਾਲਣ। ਕਾਂਗਰਸ ਦੀ ਹਾਲਾਤ ਖਿਸਾਉਂਦੀ ਬਿੱਲੀ ਵਰਗੀ ਹੋ ਗਈ ਹੈ। ਲੋਕ ਕਾਂਗਰਸ ਛੱਡ ਕੇ ਜਾ ਰਹੇ ਹਨ। ਕਾਂਗਰਸ ਨੇ ਅਨੁਸੂਚਿਤ ਭਾਈਚਾਰੇ ਲਈ ਕੁਝ ਨਹੀਂ ਕੀਤਾ। ਮਾਇਆਵਤੀ ਨੇ ਕਿ ਰਾਹੁਲ ਦੇ ਬਿਆਨ ਵਿਚ ਉਨ੍ਹਾਂ ਦੀ ਸੋਚ ਤੇ ਨਕਾਰਾਤਮਕ ਮਾਨਸਿਕਤਾ ਸਾਫ-ਸਾਫ ਦਿਖ ਰਹੀ ਹੈ। ਇਹ ਬਸਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਨੇਤਾ ਨੇ ਫਲਾਈਟ ‘ਚ ਹੀ ਘੇਰੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ
ਰਾਹੁਲ ਦਾ ਸੀਐੱਮ ਬਣਾਉਣ ਵਾਲਾ ਬਿਆਨ ਗਲਤ ਹੈ। ਮਾਇਆਵਤੀ ਨੇ ਕਿਹਾ ਕਿ 2007 ਵਿਚ ਯੂਪੀ ਵਿਚ ਬਸਪਾ ਦੀ ਸਰਕਾਰ ਬਣੀ ਸੀ। 2019 ਵਿਚ ਅਯੁੱਧਿਆ ਦਾ ਫੈਸਲਾ ਆਉਣ ਵਾਲਾ ਸੀ। ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਪਰ ਮੰਗਣ ਦੇ ਬਾਵਜੂਦ ਸਾਨੂੰ ਫੋਰਸ ਨਹੀਂ ਕੀਤੀ ਗਈ ਸੀ।