ਮਾਰਚ ਵਿਚ ਇਕ ਵਾਰ ਫਿਰ ਮੌਸਮ ਤਬਾਹੀ ਮਚਾ ਗਿਆ। ਪੰਜਾਬ ਤੇ ਹਰਿਆਣਾ ਵਿਚ ਬੀਤੇ ਦਿਨੀਂ ਕਈ ਜਗ੍ਹਾ ਮੀਂਹ ਤੇ ਗੜ੍ਹੇਮਾਰੀ ਹੋਈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਤੇਜ਼ ਹਵਾ ਚੱਲਣ ਤੇ ਕਈ ਜਗ੍ਹਾ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਪੰਜਾਬ ਵਿਚ ਮੀਂਹ ਨਾਲ ਪਾਰਾ 5 ਡਿਗਰੀ ਡਿੱਗ ਗਿਆ।
ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਮੱਧਮ ਤੋਂ ਤੇਜ਼ ਮੀਂਹ ਪਿਆ। ਸਿਰਸਾ, ਫਤਿਆਬਾਦ ਵਿਚ ਕਿਤੇ-ਕਿਤੇ ਗੜ੍ਹੇਮਾਰੀ ਵੀ ਹੋਈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫਸਲ ‘ਤੇ ਗੜ੍ਹੇਮਾਰੀ ਹੋਈ ਹੈ, ਉਸ ਵਿਚ ਵੱਧ ਨੁਕਸਾਨ ਹੋ ਸਕਦਾ ਹੈ।
ਪਾਣੀ ਵਿਚ ਫਸਲ ਡੁੱਬਣ ਨਾਲ ਦਾਣਾ ਖਰਾਬ ਹੋ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਨੂੰ ਲੈ ਕੇ ਸਪੈਸਲ ਗਿਰਾਦਵਰੀ ਦੇ ਹੁਕਮ ਦਿੱਤੇ ਹੋ।
ਇਹ ਵੀ ਪੜ੍ਹੋ : ਮਰਨ ਮਗਰੋਂ ਦੁਬਾਰਾ ਜਿਊਂਦਾ ਹੋ ਗਿਆ ਬੰਦਾ, ਦੱਸੀਆਂ ਮੌਤ ਤੋਂ ਬਾਅਦ ਦੀਆਂ ਗੱਲਾਂ, ਡਾਕਟਰ ਵੀ ਹੈਰਾਨ
ਫਾਜ਼ਿਲਕਾ ਵਿਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸ ਦੇ ਚੱਲਦੇ ਘਰਾਂ ਦੀਆਂ ਦੀਵਾਰਾਂ ਡਿੱਗ ਗਈਆਂ ਤੇ ਲੋਕ ਜ਼ਖਮੀ ਹੋ ਗਏ। ਬਗੀਚਿਆਂ ਵਿਚ ਲੱਗੇ ਦਰੱਖਤ ਉਖੜ ਕੇ ਹਵਾ ਵਿਚ ਲਹਿਰਾਉਂਦੇ ਦਿਖੇ। CM ਮਾਨ ਨੇ ਕਿਹਾ ਹੈ ਕਿ ਜਿਸ ਕਿਸੇ ਦਾ ਘਰ ਮੀਂਹ ਨਾਲ ਡਿੱਗ ਗਿਆ ਹੈ, ਉਸ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: