ਮੇਟਾ ਦੇ CEO ਮਾਰਕ ਜ਼ਕਰਬਰਗ ਨੇ ਆਪਣਾ ਡਿਜ਼ਾਈਨਿੰਗ ਹੁਨਰ ਸਾਂਝਾ ਕੀਤਾ ਹੈ। ਦਰਅਸਲ, ਮਾਰਕ ਜ਼ਕਰਬਰਗ ਡਿਜ਼ਾਈਨਿੰਗ ਅਤੇ 3ਡੀ ਪ੍ਰਿੰਟਿੰਗ ਦੁਆਰਾ ਕੱਪੜੇ ਬਣਾਉਣਾ ਸਿੱਖ ਰਹੇ ਹਨ। ਉਨ੍ਹਾਂ ਨੇ ਅੱਜ ਐਤਵਾਰ 30 ਅਪ੍ਰੈਲ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਪੋਸਟਾਂ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਮਾਰਕ ਜ਼ੁਕਰਬਰਗ ਨੇ ਆਪਣੇ ਦੁਆਰਾ ਬਣਾਏ ਗਏ ਪਹਿਰਾਵੇ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਮੈਨੂੰ ਚੀਜ਼ਾਂ ਬਣਾਉਣਾ ਪਸੰਦ ਹੈ ਅਤੇ ਹਾਲ ਹੀ ਵਿੱਚ ਲੜਕੀਆਂ ਨਾਲ 3ਡੀ ਪ੍ਰਿੰਟਿੰਗ ਡਰੈੱਸ ਬਣਾਉਣਾ ਸ਼ੁਰੂ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪ੍ਰੋਜੈਕਟ… (ਅਤੇ ਹਾਂ, ਮੈਂ ਸਿਲਾਈ ਸਿੱਖਣਾ ਚਾਹੁੰਦਾ ਹਾਂ)’।
ਜ਼ੁਕਰਬਰਗ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਉਨ੍ਹਾਂ ਦੀ ਬੇਟੀ 3ਡੀ ਪ੍ਰਿੰਟਿੰਗ ਤੋਂ ਬਣੀ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਜ਼ੁਕਰਬਰਗ ਨੇ ਪਿਛਲੇ ਸਾਲ 3ਡੀ ਪ੍ਰਿੰਟਿੰਗ ਰਾਹੀਂ ਤਿਆਰ ਕੀਤੇ ਸੂਟ ਦੀ ਤਸਵੀਰ ਸ਼ੇਅਰ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਸੀ ‘ਮੈਕਸ ਦੇ ਸੂਟ ਦੇ ਪਹਿਲੇ ਟੁਕੜੇ ਦੀ 3ਡੀ ਪ੍ਰਿੰਟਿੰਗ ਪੂਰੀ ਹੋ ਗਈ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਨਜਾਇਜ਼ ਹਥਿਆਰ ਬਰਾਮਦ, ਪਿਸਤੌਲ ਤੇ 5 ਜਿੰਦਾ ਕਾਰਤੂਸ ਸਣੇ ਨੌਜਵਾਨ ਕਾਬੂ
ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਇਕ ਮਹੀਨਾ ਪਹਿਲਾਂ 24 ਮਾਰਚ ਨੂੰ ਤੀਜੀ ਬੇਟੀ ਦੇ ਪਿਤਾ ਬਣੇ ਸਨ, ਜਿਸ ਦਾ ਨਾਂ ਉਨ੍ਹਾਂ ਨੇ ਔਰੇਲੀਆ ਰੱਖਿਆ ਸੀ। ਇਸ ਤੋਂ ਇਲਾਵਾ ਜ਼ੁਕਰਬਰਗ ਦੀ 5 ਸਾਲ ਦੀ ਦੂਜੀ ਬੇਟੀ ‘ਅਗਸਤ’ ਅਤੇ 7 ਸਾਲ ਦੀ ਪਹਿਲੀ ਬੇਟੀ ‘ਮੈਕਸਿਮਾ’ ਹੈ। ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ 2003 ਤੋਂ ਇਕੱਠੇ ਹਨ। ਦੋਵਾਂ ਨੇ ਸਾਲ 2012 ‘ਚ ਵਿਆਹ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: