ਕੋਲੰਬੀਆ ਦੇ ਐਮਾਜ਼ਾਨ ਵਿੱਚ 1 ਮਈ ਨੂੰ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ, ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਹੁਣ ਇਸ ਹਾਦਸੇ ਦੇ ਕਰੀਬ 16 ਦਿਨ ਬਾਅਦ ਫੌਜ ਨੂੰ ਬੁੱਧਵਾਰ ਨੂੰ ਚਾਰ ਬੱਚੇ ਜ਼ਿੰਦਾ ਮਿਲੇ ਹਨ। ਇਨ੍ਹਾਂ ਵਿੱਚ ਇੱਕ 11 ਮਹੀਨੇ ਦਾ ਬੱਚਾ ਵੀ ਹੈ। ਇਹ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਵੱਲੋਂ ਦਿੱਤੀ ਗਈ ਹੈ।
ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਕਿ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਅੱਜ ਉਨ੍ਹਾਂ ਨੂੰ ਇਸ ਸਫ਼ਲਤਾ ਮਿਲੀ ਹੈ। ਇਹ ਦੇਸ਼ ਲਈ ਖੁਸ਼ੀ ਦੀ ਗੱਲ ਹੈ। ਕੋਲੰਬੀਆ ਦੇ ਸੰਘਣੇ ਐਮਾਜ਼ਾਨ ‘ਚ ਕਰੀਬ ਦੋ ਹਫਤੇ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਬੁੱਧਵਾਰ ਨੂੰ 11 ਮਹੀਨੇ ਦੇ ਬੱਚੇ ਸਮੇਤ ਚਾਰ ਬੱਚੇ ਜ਼ਿੰਦਾ ਮਿਲੇ ਹਨ।
ਦੱਸ ਦਈਏ ਕਿ ਅਧਿਕਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਸਰਚ ਅਭਿਆਨ ਵਿੱਚ 100 ਤੋਂ ਵੱਧ ਸੈਨਿਕਾਂ ਨੂੰ ਲਗਾਇਆ ਸੀ। ਇਹ 1 ਮਈ ਨੂੰ ਜਹਾਜ਼ ਹਾਦਸੇ ਤੋਂ ਬਾਅਦ ਲਾਪਤਾ ਹੋਏ ਬੱਚਿਆਂ ਦੀ ਭਾਲ ਵਿਚ ਲੱਗਾ ਹੋਇਆ ਸੀ। ਇਸ ਘਟਨਾ ਵਿੱਚ ਤਿੰਨ ਬਾਲਗ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੇ ਦੱਖਣੀ ਕਾਕੇਟਾ ਦੇ ਜੰਗਲ ਵਿੱਚ ਭਟਕ ਰਹੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 4, 9 ਅਤੇ 13 ਸਾਲ ਦੱਸੀ ਜਾ ਰਹੀ ਹੈ ਅਤੇ ਇੱਕ ਬੱਚਾ ਸਿਰਫ 11 ਮਹੀਨੇ ਦਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, 144 ਨੌਜਵਾਨ ਬਣੇ ਪੰਜਾਬ ਪੁਲਿਸ ਦਾ ਹਿੱਸਾ
ਤਲਾਸ਼ੀ ਮੁਹਿੰਮ ਦੌਰਾਨ ਬੱਚੇ ਦੀ ਪੀਣ ਵਾਲੀ ਬੋਤਲ ਅਤੇ ਅੱਧਾ ਖਾਧਾ ਫਲ ਮਿਲਿਆ ਹੈ। ਇਸ ਤੋਂ ਬਾਅਦ ਤਲਾਸ਼ੀ ਤੇਜ਼ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਸੈਨਿਕਾਂ ਨੂੰ ਪਾਇਲਟ ਅਤੇ ਦੋ ਬਾਲਗਾਂ ਦੀਆਂ ਲਾਸ਼ਾਂ ਮਿਲੀਆਂ ਸਨ। ਮਰਨ ਵਾਲੇ ਯਾਤਰੀਆਂ ਵਿੱਚੋਂ ਇੱਕ ਚਾਰ ਬੱਚਿਆਂ ਦੀ ਮਾਂ ਸੀ।
ਵੀਡੀਓ ਲਈ ਕਲਿੱਕ ਕਰੋ -: