ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ-2 ਦੇ ਪਟਵਾਰਖਾਨੇ ‘ਤੇ ਛਾਪਾ ਮਾਰਿਆ। ਚੈਕਿੰਗ ਦੌਰਾਨ ਉਨ੍ਹਾਂ 1 ਪਟਵਾਰੀ ਗੈਰ ਹਾਜ਼ਰ ਪਾਇਆ। ਜਦੋਂ ਵਿਧਾਇਕ ਸਿੱਧੂ ਨੇ ਪਟਵਾਰੀ ਤੋਂ ਸਮੇਂ ਸਿਰ ਡਿਊਟੀ ‘ਤੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਹਿਲਾਂ ਦੱਸਿਆ ਕਿ ਉਸ ਨੂੰ ਕਿਸੇ ਹੋਰ ਥਾਂ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਇਸੇ ਲਈ ਉਹ ਉੱਥੇ ਹੈ।
ਜਦੋਂ ਵਿਧਾਇਕ ਵੱਲੋਂ ਪਟਵਾਰੀ ਤੋਂ ਲਾਈਵ ਲੋਕੇਸ਼ਨ ਪੁੱਛੀ ਗਈ ਤਾਂ ਕਰੀਬ 15 ਮਿੰਟ ਬਾਅਦ ਪਟਵਾਰੀ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ, ਇਸੇ ਲਈ ਉਹ ਆਪਣੇ ਪਿੰਡ ਆਇਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਨਵਾਂ ਪਟਵਾਰੀ ਤਾਇਨਾਤ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਫ਼ਰੀਦਕੋਟ ‘ਚ ਗੁਰਦੁਆਰੇ ਦੇ ਬਾਹਰ ਫਾਇਰਿੰਗ, ਅਖੰਡ ਪਾਠ ਲਈ 2 ਗੁੱਟਾਂ ‘ਚ ਝੜਪ, FIR ਦਰਜ
ਇਸ ਦੌਰਾਨ ਨਾਇਬ ਤਹਿਸੀਲਦਾਰ ਸ਼ੇਰਗਿੱਲ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਦੱਸਿਆ ਕਿ ਕਰੀਬ 15 ਲੋਕਾਂ ਦੀ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਕਿਸੇ ਨੇ ਉਨ੍ਹਾਂ ਤੋਂ ਕੋਈ ਪੈਸੇ ਲਏ ਹਨ ਜਾਂ ਨਹੀਂ। ਵਿਧਾਇਕ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁੜ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: