ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਵਾਰਡ ਨੰ. 21 ਵਿਚ ਪੈਂਦੇ ਮੁਹੱਲਾ ਬੇਅੰਤਪੁਰਾ ਦੀਆਂ ਗਲੀਆਂ ਵਿਚ ਲਗਭਗ 62 ਲੱਖ ਰੁਪਏ ਦੀ ਲਾਗਤ ਨਾਲ ਟਾਇਲਾਂ ਲਗਾਉਣ ਦੇ ਕੰਮ ਤੇ ਸ਼ਰਮਾ ਹਲਵਾਈ ਚੌਕ ਤੋਂ ਨਿਊ ਮੋਤੀ ਨਗਰ ਤੱਕ ਪੈਂਦੀ 100 ਫੁੱਟੀ ਰੋਡ ‘ਤੇ ਲਗਭਗ 92 ਲੱਖ ਰੁਪਏ ਦੀ ਲਾਗਤ ਨਾਲ ਬੀ. ਐੱਸ. ਪੀ. ਸੀ. ਦੀ ਡਬਲ ਰੋਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ‘ਤੇ ਕੌਂਸਲਰ ਦੀਪਕ ਉੱਪਲ, ਕੌਂਸਲਰ ਰਾਜੂ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਨਗਰ ਨਿਗਮ ਲੁਧਿਆਣਾ ਵੱਲੋਂ 142 ਅਨਸੇਫ ਬਿਲਡਿੰਗਾਂ ਨੂੰ ਤੁਰੰਤ ਖਾਲੀ ਕਰਵਾਉਣ ਲਈ ਨੋਟਿਸ ਜਾਰੀ