ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੋਹਾਲੀ ਨੂੰ 3 ਸਾਲ ਬਾਅਦ IPL ਦੀ ਮੇਜ਼ਬਾਨੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਮੁਹਾਲੀ ਦੇ ਨਾਲ-ਨਾਲ ਇਸ ਵਾਰ ਧਰਮਸ਼ਾਲਾ ਵਿੱਚ ਵੀ ਮੈਚ ਹੋਣ ਜਾ ਰਹੇ ਹਨ। ਮੋਹਾਲੀ ਵਿੱਚ ਪੰਜ ਮੈਚ ਹੋਣਗੇ। ਜਦਕਿ ਦੋ ਮੈਚ ਹਿਮਾਚਲ ਵਿੱਚ ਖੇਡੇ ਜਾਣਗੇ।
IPL ਦੇ ਲਈ ਪੰਜਾਬ ਕਿੰਗਜ਼ ਨੇ ਮੋਹਾਲੀ ਅਤੇ ਹਿਮਾਚਲ ਨੂੰ ਆਪਣਾ ਹੋਮ ਗਰਾਊਂਡ ਬਣਾਇਆ ਹੈ। IPL ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। IPL ਦੇ 16ਵੇਂ ਐਡੀਸ਼ਨ ‘ਚ ਇਸ ਵਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ। ਇਸ ਵਾਰ ਹਰ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ 7 ਮੈਚ ਅਤੇ ਦੂਜੇ ਮੈਦਾਨ ‘ਤੇ 7 ਮੈਚ ਖੇਡਣੇ ਹਨ। ਸ਼ੁੱਕਰਵਾਰ ਨੂੰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ IPL ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਕਰ ਦਿੱਤਾ ਹੈ ।
ਇਹ ਵੀ ਪੜ੍ਹੋ : ਤਰਨਤਾਰਨ CIA ਪੁਲਿਸ ਨੇ 1 ਕਿਲੋ ਅਫੀਮ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਮੋਹਾਲੀ ‘ਚ 1 ਅਪ੍ਰੈਲ 2023 ਨੂੰ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਦੁਪਹਿਰ 3:30 ਵਜੇ ਮੈਚ ਖੇਡੇਗੀ। ਇਸ ‘ਤੋਂ ਬਾਅਦ 13 ਅਪ੍ਰੈਲ ਨੂੰ ਸ਼ਾਮ 7:30 ਵਜੇ ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ ਜੋਕਿ ਮੋਹਾਲੀ ‘ਚ ਹਵੇਗਾ। ਮੋਹਾਲੀ ਵਿਖੇ 20 ਅਪ੍ਰੈਲ 2023 ਨੂੰ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ‘ਚ ਸ਼ਾਮ 3:30 ਵਜੇ ਮੈਚ ਸ਼ੁਰੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ 28 ਅਪ੍ਰੈਲ ਸ਼ਾਮ 7:30 ਵਜੇ ਮੋਹਾਲੀ, 3 ਮਈ ਨੂੰ ਮੋਹਾਲੀ ‘ਚ ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7:30 ਵਜੇ ਮੈਚ ਖੇਡੇਗੀ, 17 ਮਈ ਨੂੰ ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, ਧਰਮਸ਼ਾਲਾ ‘ਚ ਸ਼ਾਮ 7:30 ਵਜੇ ਅਤੇ 19 ਮਈ ਨੂੰ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ ਵਿਚਕਾਰ ਧਰਮਸ਼ਾਲਾ ‘ਚ ਸ਼ਾਮ 7:30 ਵਜੇ IPL ਦਾ ਮੈਚ ਸ਼ੁਰੂ ਹੋਵੇਗਾ।