ਪੰਜਾਬ ਪਹੁੰਚਦੇ ਹੀ ਮੌਨਸੂਨ ਹੌਲੀ ਹੌਲੀ ਸੁਸਤ ਹੋਣ ਲੱਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਨਾਮੁਮਕਿਨ ਹੈ। ਜਿਸ ਕਾਰਨ ਅਗਲੇ 3 ਦਿਨਾਂ ‘ਚ ਤਾਪਮਾਨ ‘ਚ ਵੀ ਵਾਧਾ ਦੇਖਣ ਨੂੰ ਮਿਲੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ, ਜੋ ਇਸ ਵੇਲੇ 33 ਡਿਗਰੀ ਦੇ ਨੇੜੇ ਹੈ, 36 ਡਿਗਰੀ ਦੇ ਆਸ-ਪਾਸ ਪਹੁੰਚ ਜਾਵੇਗਾ। ਇਸ ਦੇ ਨਾਲ ਹੀ 6 ਜੁਲਾਈ ਤੱਕ ਪੂਰੇ ਪੰਜਾਬ ਵਿੱਚ ਮਾਨਸੂਨ ਦੇ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਪਿਛਲੇ ਦਿਨ ਚੰਡੀਗੜ੍ਹ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਵਿੱਚ 24.6 ਐਮਐਮ, ਲੁਧਿਆਣਾ ਵਿੱਚ 22.4 ਐਮਐਮ, ਪਟਿਆਲਾ ਵਿੱਚ 20.4 ਐਮਐਮ ਅਤੇ ਫਿਰੋਜ਼ਪੁਰ ਵਿੱਚ 9.5 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਪੈਣ ਕਾਰਨ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਬਿਨਾਂ ਲੌਗਇਨ ਕੀਤੇ ਨਹੀਂ ਦੇਖ ਸਕੋਗੇ ਟਵੀਟ, ਮਸਕ ਨੇ ਕਿਹਾ- ਸਾਡਾ ਡਾਟਾ ਲੁੱਟਿਆ ਜਾ ਰਿਹਾ ਸੀ
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਪਿਛਲੇ ਦਿਨ ਨਾਲੋਂ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਅਤੇ ਹਰਿਆਣਾ ਵਿੱਚ 4 ਜੁਲਾਈ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਮੀਂਹ ਵੀ ਬਹੁਤ ਘੱਟ ਹੋਵੇਗਾ। 2 ਅਤੇ 3 ਜੁਲਾਈ ਨੂੰ ਮੀਂਹ ਦੀ ਸੰਭਾਵਨਾ ਸਿਰਫ 25 ਫੀਸਦੀ ਹੈ। 4 ਜੁਲਾਈ ਨੂੰ 50 ਫੀਸਦੀ ਤੱਕ ਮੀਂਹ ਪੈਣ ਦੇ ਆਸਾਰ ਹਨ ਪਰ ਉਹ ਵੀ ਪੱਛਮੀ ਅਤੇ ਪੂਰਬੀ ਮਾਲਵੇ ਵਿੱਚ ਹੀ ਬਣ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: