ਮੌਸਮ ਵਿਚ ਆਏ ਬਦਲਾਅ ਕਰਨ ਕਈ ਰਾਜਾਂ ਵਿਚ ਕਾਫੀ ਨੁਕਸਾਨ ਹੋਇਆ ਹੈ। ਇਕ ਹੋਰ ਮਾਮਲਾ ਉੱਤਰਾਖੰਡ ‘ਤੋਂ ਆਹਮਣੇ ਆਇਆ ਹੈ। ਇੱਥੇ ਸ਼ੁੱਕਰਵਾਰ ਨੂੰ ਬਦਲਦੇ ਮੌਸਮ ਦੇ ਵਿਚਕਾਰ ਬਿਜਲੀ ਨੇ ਤਬਾਹੀ ਮਚਾਈ ਹੈ। ਉੱਤਰਕਾਸ਼ੀ ਦੇ ਖੱਟੂ ਖਾਲ ਜੰਗਲ ਵਿਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ ਹੋ ਚੁਕੀ ਹੈ। ਇਨ੍ਹਾਂ ਭੇਡਾਂ-ਬੱਕਰੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਭਟਵਾੜੀ ਬਲਾਕ ਦੇ ਪਿੰਡ ਬਾਰਸੂ ਦਾ ਰਹਿਣ ਵਾਲਾ ਸੰਜੀਵ ਰਾਵਤ ਹੋਰ ਪਸ਼ੂ ਪਾਲਕਾਂ ਨਾਲ ਆਪਣੀਆਂ ਭੇਡਾਂ-ਬਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਲੈ ਕੇ ਜਾ ਰਿਹਾ ਸੀ। ਅਚਾਨਕ ਭਾਰੀ ਬਰਸਾਤ ਦੇ ਵਿਚਕਾਰ ਖੱਟੂ ਖਾਲ ਪਿੰਡ ਦੇ ਜੰਗਲ ਵਿੱਚ ਬਿਜਲੀ ਡਿੱਗ ਪਈ। ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ 350 ਛੋਟੀਆਂ-ਵੱਡੀਆਂ ਭੇਡਾਂ-ਬੱਕਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਾਕਿਸਤਾਨੀ ਸਮੱਗਲਰਾਂ ਨੇ ਅਪਣਾਇਆ ਨਵਾਂ ਤਰੀਕਾ, ਚਾਹ ਦੀ ਕੇਤਲੀ ‘ਚ ਭੇਜੀ ਕਰੋੜਾਂ ਦੀ ਹੈਰੋਇਨ ਬਰਾਮਦ
ਪਿੰਡ ਵਾਸੀ ਜਗਮੋਹਨ ਰਾਵਤ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਸ਼ੂ ਖਤਮ ਹੋ ਗਏ ਹਨ। ਆਫਤ ਪ੍ਰਬੰਧਨ ਨੇ ਅਧਿਕਾਰਤ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇਗੀ। ਇਸ ਘਟਨਾ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬਿਜਲੀ ਨੇ ਕਿਵੇਂ ਤਬਾਹੀ ਮਚਾਈ ਹੈ। ਤਸਵੀਰ ਵਿਚ ਮਰੀਆਂ ਹੋਈਆਂ ਭੇਡਾਂ ਅਤੇ ਬੱਕਰੀਆਂ ਜ਼ਮੀਨ ‘ਤੇ ਪਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: