ਜਲੰਧਰ ਦੇ ਫਿਲੌਰ ਵਿੱਚ ਪੈਸੇ ਦੇ ਲਾਲਚ ਨੇ ਮਾਂ ਨੂੰ ਹੈਵਾਨ ਬਣਾ ਦਿੱਤਾ। ਪਤੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਪਤਨੀ ਨੇ ਆਪਣੀਆਂ 4 ਤੇ 6 ਸਾਲ ਦੀਆਂ ਮਾਸੂਮ ਧੀਆਂ ਨੂੰ ਜ਼ਹਿਰ ਦੇ ਦਿੱਤਾ। ਇਸ ਤੋਂ ਬਾਅਦ ਰੌਲਾ ਪਾ ਦਿੱਤਾ ਕਿ ਬੱਚੀਆਂ ਨੇ ਖ਼ੁਦ ਜ਼ਹਿਰ ਨਿਗਲ ਲਿਆ ਹੈ।
ਪੂਰੇ ਮਾਮਲੇ ਵਿੱਚ ਮਾਂ ਦੀ ਕਰਤੂਤ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ 4 ਸਾਲ ਦੀ ਬੇਟੀ ਦੀ ਮੌਤ ਤੋਂ ਬਾਅਦ 6 ਸਾਲ ਦੀ ਬੇਟੀ ਨੇ ਦੱਸਿਆ ਕਿ ਮਾਂ ਨੇ ਹੀ ਦੋਵਾਂ ਨੂੰ ਜ਼ਹਿਰ ਦਿੱਤਾ ਸੀ। ਉਸਨੇ ਮਨ੍ਹਾ ਕੀਤਾ ਤਾਂ ਮਾਂ ਨੇ ਦਵਾ ਕਹਿ ਕੇ ਖੁਆ ਦਿੱਤਾ। ਉਸ ਦੇ ਸਹੁਰੇ ਨੇ ਦੋਸ਼ ਲਾਇਆ ਕਿ ਬੇਟੇ ਦੀ ਮੌਤ ਤੋਂ ਬਾਅਦ ਨੂੰਹ ਨੂੰ 11 ਲੱਖ ਰੁਪਏ ਦੀ ਬੀਮਾ ਦੀ ਰਕਮ ਮਿਲਣੀ ਸੀ। ਅਸੀਂ ਦੋਵਾਂ ਧੀਆਂ ਦੇ ਨਾਮ ‘ਤੇ ਇਸ ਰਕਮ ਦੀ ਐਫਡੀ ਕਰਵਾਉਣ ਦਾ ਫਸਲਾ ਲਿਆ ਸੀ। ਇਸ ਤੋਂ ਬਾਅਦ ਹੀ ਨੂੰਹ ਨੇ ਆਪਣੇ ਮਾਪਿਆਂ ਨਾਲ ਸਾਜਿਸ਼ ਰਚੀ। ਇਸ ਮਾਮਲੇ ਵਿੱਚ ਮਾਂ ਅਜੇ ਵੀ ਇਹ ਕਹਿ ਰਹੀ ਹੈ ਕਿ ਧੀਆਂ ਨੇ ਖੁਦ ਜ਼ਹਿਰ ਖਾਧਾ।
ਫਿਲੌਰ ਦੇ ਗਿਆਨਚੰਦ ਅਨੁਸਾਰ ਉਸਦਾ ਪੁੱਤਰ ਗੌਰਵ ਨਗਰ ਕੌਂਸਲ ਫਿਲੌਰ ਵਿੱਚ ਕੱਚਾ ਮਜ਼ਦੂਰ ਸੀ। ਉਸ ਦਾ ਵਿਆਹ 6 ਸਾਲ ਪਹਿਲਾਂ ਹਿਨਾ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ 4 ਸਾਲਾ ਆਯਤ ਤ 6 ਸਾਲਾ ਅਲੀਸ਼ਾ ਸਨ। ਪੁੱਤਰ ਗੌਰਵ ਦੀ 15 ਜੂਨ ਨੂੰ ਮੌਤ ਹੋ ਗਈ। ਉਸ ਤੋਂ ਬਾਅਦ ਹਿਨਾ ਦੇ ਰਿਸ਼ਤੇਦਾਰ ਉਸ ਦਾ ਵਿਆਹ ਗੌਰਵ ਦੇ ਛੋਟੇ ਭਰਾ ਨਾਲ ਕਰਨ ਲਈ ਕਹਿਣ ਲੱਗੇ।
ਉਹ ਹਿਨਾ ਦੇ ਰਵੱਈਏ ਤੋਂ ਚੰਗੀ ਤਰ੍ਹਾਂ ਵਾਕਫ ਸਨ, ਇਸ ਲਈ ਕੋਈ ਵੀ ਸਹਿਮਤ ਨਹੀਂ ਹੋਇਆ। ਉਸ ਸਮੇਂ ਪਤਾ ਲੱਗਿਆ ਕਿ ਗੌਰਵ ਦੇ ਨਾਮ ‘ਤੇ ਬੀਮਾ ਸੀ, ਜਿਸ ਦੀ ਰਕਮ 11 ਲੱਖ ਰੁਪਏ ਬਣਦੀ ਸੀ। ਉਸਦੀ ਨਾਮਿਨੀ ਹਿਨਾ ਸੀ। ਅਸੀਂ ਕਿਹਾ ਕਿ ਧੀਆਂ ਦੇ ਨਾਂ ਇਹ ਪੈਸਾ ਫਿਕਸ ਡਿਪਾਜ਼ਿਟ ਕਰਵਾ ਦਿੰਦੇ ਹਾਂ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਗਿਆਨ ਚੰਦ ਨੇ ਦੱਸਿਆ ਕਿ ਇਸ ਤੋਂ ਬਾਅਦ 11 ਜੁਲਾਈ ਨੂੰ ਉਹ ਆਪਣੀ ਪਤਨੀ ਬਬਲੀ ਸਮੇਤ ਇਕ ਰਿਸ਼ਤੇਦਾਰ ਦੇ ਭੋਗ ਸਮਾਗਮ ਵਿਚ ਗਏ ਸਨ। ਇਥੇ ਬਸਤੀ ਦਾਨਿਸ਼ਮੰਦਾ ਵਿਚ ਰਹਿੰਦੇ ਭਤੀਜੇ ਪਰਮਜੀਤ ਨੂੰ ਫਿਲੌਰ ਤੋਂ ਫੋਨ ਆਇਆ ਕਿ ਗੌਰਵ ਦੀਆਂ ਧੀਆਂ ਨੇ ਜ਼ਹਿਰ ਖਾ ਲਿਆ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਹ ਤੁਰੰਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚ ਗਿਆ। ਉਥੇ ਹੀ 4 ਸਾਲਾ ਦੀ ਛੋਟੀ ਪੋਤੀ ਆਯਤ ਦੀ ਮੌਤ ਹੋ ਗਈ ਸੀ, ਜਦੋਂ ਕਿ ਅਲੀਸ਼ਾ ਦੀ ਹਾਲਤ ਠੀਕ ਸੀ।
ਸਹੁਰਾ ਗਿਆਨ ਚੰਦ ਨੇ ਦੱਸਿਆ ਕਿ ਅਲੀਸ਼ਾ ਦੀ ਵੀਡੀਓ ਸਾਹਮਣੇ ਆਈ, ਜਿਸ ਵਿਚ ਉਹ ਕਹਿ ਰਹੀ ਹੈ ਕਿ ਮੰਮਾ ਮਤਲਬ ਹਿਨਾ ਨੇ ਮੈਨੂੰ ਅਤੇ ਛੋਟੀ ਭੈਣ ਆਯਤ ਨੂੰ ਜ਼ਹਿਰ ਦਿੱਤਾ ਹੈ। ਉਸ ਨੇ ਤਾਂ ਮਨ੍ਹਾ ਕਰ ਦਿੱਤਾ ਸੀ ਤਾਂ ਮੰਮਾ ਨ ਕਿਹਾ ਕਿ ਇਹ ਦਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਸਾਜਿਸ਼ ਵਿੱਚ ਹਿਨਾ ਦਾ ਪਿਤਾ ਬਲਵਿੰਦਰ ਕੁਮਾਰ, ਮਾਂ ਮਧੂ ਅਤੇ ਉਸਦੇ ਬੇਟੇ ਕਮਲ ਨਿਵਾਸੀ ਜਹਾਂਖੇਲਾ ਅਤੇ ਹਿਨਾ ਦੀ ਮਾਮੀ ਪਿੰਕੀ ਨਿਵਾਸੀ ਜਗਰਾਉਂ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਜਿਹੜੀ ਜ਼ਹਿਰੀਲੀ ਦਵਾਈ ਬੱਚੀਆਂ ਨੂੰ ਦਿੱਤੀ ਗਈ ਹੈ, ਉਹ ਇਸ ਨੂੰ ਕਣਕ ਵਿਚ ਰੱਖਣ ਲਈ ਲਿਆਏ ਸਨ।
ਇਹ ਵੀ ਪੜ੍ਹੋ : ਸੰਸਦ ਮੈਂਬਰ ਰਵਨੀਤ ਬਿੱਟੂ ਦੀ ਵਧਾਈ ਗਈ ਸੁਰੱਖਿਆ, Gemer ਤੇ ਬੁਲੇਟਪਰੂਫ ਗੱਡੀ ਨਾਲ ਮਿਲੇ 30 ਗੰਨਮੈਨ
ਫਿਲੌਰ ਥਾਣੇ ਦੇ ਐਸਐਚਓ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਹੁਰੇ ਦੇ ਬਿਆਨ ‘ਤੇ ਕਤਲ ਅਤੇ ਸਾਜਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।