Mothers daughters fight inspector : ਥਾਣਾ ਲੱਖੋ ਕੇ ਬਹਿਰਾਮ ਵਿਖੇ ਸੋਮਵਾਰ ਸ਼ਾਮ ਥਾਣੇ ਦੇ ਨਾਲ ਲੱਗਦੀ ਗਲੀ ਵਿੱਚ ਆਂਢ-ਗੁਆਂਢ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੈਦਾ ਹੋਏ ਰੌਲੇ ਸਬੰਧੀ 2 ਧਿਰਾਂ ਨੂੰ ਥਾਣੇ ਵਿੱਚ ਬੁਲਾਈਆਂ ਗਿਆ ਸੀ। ਫੈਸਲੇ ਦੌਰਾਨ ਤਕਰਾਰਬਾਜ਼ੀ ਕਰਦਿਆਂ ਉਕਤ ਮਾਵਾਂ-ਧੀਆਂ ਸਬ ਇੰਸਪੈਕਟਰ ਨਾਲ ਹੱਥੋਂਪਾਈ ਕਰਨ ਲੱਗੀਆਂ।
ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਵਰਦੀ ਪਾੜਨ ਦੇ ਦੋਸ਼ ਵਿੱਚ ਦੋਨੋਂ ਮਾਵਾਂ-ਧੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਡੀ.ਐੱਸ.ਪੀ ਗੁਰੂਹਰਸਹਾਏ ਭੁਪਿੰਦਰ ਸਿੰਘ ਵੱਲੋਂ ਪੜਤਾਲ ਕਰਨ ਮਗਰੋਂ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।