ਉੱਤਰ ਰੇਲਵੇ ਫਿਰੋਜ਼ਪੁਰ ਡਵੀਜ਼ਨ ਦਾ ਲੁਧਿਆਣਾ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਿਹਾ ਹੈ। ਇਸ ਦੇ ਨਾਲ ਹੀ ਮਹਾਨਗਰ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿਟੂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਲੁਧਿਆਣਾ-ਖੰਨਾ ਤੇ ਲੁਧਿਆਣਾ ਜਗਰਾਓਂ ਰੂਟ ਵਿਚ ਏਸੀ ਟ੍ਰੇਨਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।
MP ਬਿੱਟੂ ਨੇ ਕਿਹਾ ਕਿ ਇਹ ਟ੍ਰੇਨਾਂ ਮੈਟਰੋ ਦੀ ਤਰ੍ਹਾਂ ਕੰਮ ਕਰ ਸਕਦੀਆਂ ਹਨ ਤੇ ਕਸਬਿਆਂ ਵਿਚ ਆਸਾਨ ਤੇ ਤੇਜ਼ ਯਾਤਰਾ ਨਿਸ਼ਚਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਰੋਜ਼ਾਨਾ ਨੌਕਰੀ ਲਈ ਖੰਨਾ ਤੇ ਜਗਰਾਓਂ ਵਿਚ ਯਾਤਰੀਆਂ ਦੀ ਕਾਫੀ ਭੀੜ ਦੇਖੀ ਜਾਂਦੀ ਹੈ ਤੇ ਟ੍ਰੇਨਾਂ ਉਨ੍ਹਾਂ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ।
ਬਿੱਟੂ ਨੇ ਚਿੱਠੀ ਵਿਚ ਰੇਲ ਮੰਤਰੀ ਵੈਸ਼ਣਵ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ-ਖੰਨਾ ਸੈਕਟਰ ਵਿਚ ਲਾਡੋਵਾਲ, ਲੁਧਿਆਣਾ ਜੰਕਸ਼ਨ, ਬਲਾਕ ਹਟ, ਢੰਡਾਰੀ, ਸਾਹਨੇਵਾਲ, ਦੋਰਾਹਾ, ਜਸਪਾਲੋਂ ਚਾਵਾਪਾਇਲ, ਖੰਨਾ ਤੇ ਜਗਰਾਓਂ-ਲੁਧਿਆਣਾ ਸੈਕਸ਼ਨ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ ਲੁਧਿਆਣਾ ਸੈਕਸ਼ਨ ਵਿਚ ਏਸੀ ਲੋਕਲ ਟ੍ਰੇਨ ਚਲਾਉਣ। ਜੰਕਸ਼ਨ, ਮਾਡਲ ਗ੍ਰਾਮ, ਬੱਦੋਵਾਲ, ਮੁੱਲਾਂਪੁਰ, ਚੌਕੀਮਾਨ, ਜਗਰਾਓਂ, ਨਾਨਕਸਰ ਕੰਮਕਾਜੀ ਵਰਗ ਲਈ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸੇਵਾ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰੇਗੀ ਤੇ ਕਨੈਕਟਵਿਟੀ ਨੂੰ ਬੜ੍ਹਾਵਾ ਦੇਵੇਗੀ। ਉਨ੍ਹਾਂ ਨੇ ਬੱਦੋਵਾਲ ਵਿਚਰੇਲਵੇ ਓਵਰਬ੍ਰਿਜ ਵਿਚ ਰੇਲਵੇ ਅੰਡਰਬ੍ਰਿਜ ਯੋਜਨਾ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਇਹ ਵੀ ਕਿਹਾ ਕਿ ਢੰਡਾਰੀ ਤੇ ਸਾਹਨੇਵਾਲ ਦੇ ਆਸ-ਪਾਸ ਦੇ ਖੇਤਰ ਵਿਚ ਪ੍ਰਵਾਸੀ ਆਬਾਦੀ ਦਾ ਵੱਡਾ ਹਿੱਸਾ ਰਹਿੰਦਾ ਹੈ। ਇਸ ਲਈ ਢੰਡਾਰੀ ਕਲਾਂ ਵਿਚ ਸਹੂਲਤਾਂ ਵਧਾਈਆਂ ਜਾਣ ਜੋ ਕਿ ਇਸ ਸਮੇਂ ਦੀ ਮੰਗ ਵੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਇਸ ਲਈ ਟ੍ਰੇਨਾਂ ਦੇ ਸਥਾਈ ਠਹਿਰਾਅ ਦੀ ਵਿਵਸਥਾ ਕੀਤੀ ਜਾਵੇ।
ਇਹ ਵੀ ਪੜ੍ਹੋ : ਮਾਨਸਾ ‘ਚ ਵੱਡੀ ਵਾਰਦਾਤ, 2 ਬੁਲੇਟ ਸਵਾਰਾਂ ਨੇ 6 ਸਾਲਾ ਬੱਚੇ ਨੂੰ ਮਾਰੀਆਂ ਗੋਲੀਆਂ, ਮੌਕੇ ‘ਤੇ ਮੌ.ਤ
ਬਿੱਟੂ ਨੇ ਕਿਹਾ ਕਿ ਇਹ ਮੁੱਖ ਤੌਰ ‘ਤੇ ਫੋਕਲ ਪੁਆਇੰਟ ਤੇ ਸਾਹਨੇਵਾਲ ਉਦਯੋਗਿਕ ਖੇਤਰ ਦੇ ਆਸ-ਪਾਸ ਰਹਿਣ ਵਾਲੇ ਪ੍ਰਵਾਸੀਆਂ ਦੀ ਮਦਦ ਕਰੇਗਾ ਤੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਯਾਤਰੀ ਭਾਰ ਨੂੰ ਘੱਟ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: