ਪੰਜਾਬ ਦੇ ਜ਼ਿਲਾ ਮੁਕਤਸਰ ਦੀ ਕੇਂਦਰੀ ਜੇਲ੍ਹ ਦਾ ਵਾਰਡਨ ਹੀ ਨਸ਼ਾ ਤਸਕਰ ਨਿਕਲਿਆ ਹੈ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਡਿਊਟੀ ‘ਤੇ ਜਾਂਦੇ ਸਮੇਂ ਤਲਾਸ਼ੀ ਦੌਰਾਨ ਉਸ ਕੋਲੋਂ 52 ਗ੍ਰਾਮ ਹੈਰੋਇਨ, 460 ਨਸ਼ੀਲੀਆਂ ਗੋਲੀਆਂ ਅਤੇ 95 ਗ੍ਰਾਮ ਚਿਟਾ ਪਾਊਡਰ ਬਰਾਮਦ ਹੋਇਆ। ਦੋਸ਼ੀ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 6 ਵਜੇ ਜੇਲ੍ਹ ਵਾਰਡਨ ਦਿਲਬਾਗ ਸਿੰਘ ਡਿਊਟੀ ’ਤੇ ਸੀ। ਡਿਊਟੀ ਦੌਰਾਨ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਿੱਤ ਸਿੰਘ ਦੀ ਨਿਗਰਾਨੀ ਹੇਠ ਵਾਰਡਨ ਬਲਕਰਨ ਸਿੰਘ ਵੱਲੋਂ ਦਿਲਬਾਗ ਸਿੰਘ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਦਿਲਬਾਗ ਸਿੰਘ ਦੀ ਜੁੱਤੀ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਅਬੋਹਰ ਦੇ ਹਸਪਤਾਲ ‘ਚ ਲਾਵਾਰਿਸ ਮਿਲੀ ਨਵਜੰਮੀ ਬੱਚੀ, ਮਾਪਿਆਂ ਦੀ ਭਾਲ ‘ਚ ਜੁਟੀ ਪੁਲਿਸ
ਇਸ ਵਿੱਚ ਇੱਕ ਪੈਕੇਟ ਦੀ ਟੇਪ ਖੋਲ੍ਹਣ ’ਤੇ 460 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 2 ਪੈਕਟ ‘ਚ ਹੈਰੋਇਨ ਅਤੇ 3 ਬੋਰੀਆਂ ‘ਚ ਚਿੱਟੇ ਰੰਗ ਦਾ ਪਾਊਡਰ ਮਿਲਿਆ, ਜੋ ਕਿ ਚਿੱਟਾ ਸੀ। ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਨੇ ਥਾਣਾ ਸਦਰ ਮੁਕਤਸਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ। ਥਾਣਾ ਸਦਰ ਮੁਕਤਸਰ ਦੇ ਏਐਸਆਈ ਸ਼ਵਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਕਬਜ਼ੇ ਵਿੱਚ ਲੈ ਕੇ ਵਾਰਡਨ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: