ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਸ਼ੇਖ ਮੁਹੰਮਦ ਬਿਨ ਅਬਦੁਲਕਰੀਮ ਅਲ-ਇਸਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਧਰਮਾਂ ਵਿਚਕਾਰ ਸਦਭਾਵਨਾ ਵਧਾਉਣ ਅਤੇ ਸ਼ਾਂਤੀ ਬਣਾਈ ਰੱਖਣ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਦੇਸ਼ ਦੀ ਵਿਭਿੰਨਤਾ ਬਾਰੇ ਵੀ ਚਰਚਾ ਕੀਤੀ ਗਈ। PMO ਨੇ ਟਵੀਟ ਕਰਕੇ ਇਸ ਮੀਟਿੰਗ ਦੀ ਜਾਣਕਾਰੀ ਦਿੱਤੀ। ਅਲ-ਇਸਾ ਸਾਊਦੀ ਅਰਬ ਦੇ ਨਿਆਂ ਮੰਤਰੀ ਵੀ ਰਹਿ ਚੁੱਕੇ ਹਨ।
ਅਬਦੁਲਕਰੀਮ ਅਲ-ਇਸਾ 5 ਦਿਨਾਂ ਦੇ ਭਾਰਤ ਦੌਰੇ ‘ਤੇ ਹਨ। ਉਹ 10 ਜੁਲਾਈ ਨੂੰ ਭਾਰਤ ਪਹੁੰਚੇ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਖੁਸਰੋ ਫਾਊਂਡੇਸ਼ਨ ਅਤੇ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ। ਪ੍ਰੋਗਰਾਮ ‘ਚ ਅਲ-ਈਸਾ ਨੇ ਭਾਰਤ ਦੇ ਗਿਆਨ ਅਤੇ ਸੰਵਿਧਾਨ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, ਭਾਰਤੀ ਗਿਆਨ ਨੇ ਵਿਸ਼ਵ ਭਰ ਵਿੱਚ ਮਨੁੱਖਤਾ, ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਇਸ ਪ੍ਰੋਗਰਾਮ ਵਿੱਚ ਭਾਰਤ ਦੇ NSA ਅਜੀਤ ਡੋਭਾਲ ਨੇ ਵੀ ਸ਼ਿਰਕਤ ਕੀਤੀ। ਖੁਸਰੋ ਫਾਊਂਡੇਸ਼ਨ ਦੇ ਪ੍ਰੋਗਰਾਮ ‘ਚ ਅਲ-ਇਸਾ ਨੇ ਕਿਹਾ ਕਿ ਭਾਰਤ ਆਪਣੀ ਵਿਭਿੰਨਤਾ ਦੇ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਲਈ ਇਕੱਠੇ ਰਹਿਣ ਦਾ ਵਧੀਆ ਮਾਡਲ ਹੈ। ਮੁਹੰਮਦ ਬਿਨ ਅਬਦੁਲਕਰੀਮ ਅਲ-ਈਸਾ ਨੇ ਕਿਹਾ ਕਿ ਭਾਰਤ ਹਿੰਦੂ ਬਹੁਗਿਣਤੀ ਵਾਲਾ ਰਾਸ਼ਟਰ ਹੈ। ਫਿਰ ਵੀ ਇਸ ਦਾ ਸੰਵਿਧਾਨ ਧਰਮ ਨਿਰਪੱਖ ਹੈ। ਸੰਸਾਰ ਵਿੱਚ ਨਕਾਰਾਤਮਕ ਵਿਚਾਰ ਫੈਲਾਏ ਜਾ ਰਹੇ ਹਨ। ਸਾਨੂੰ ਸਾਂਝੇ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : BBMB ਦਾ ਪੰਜਾਬ ਸਰਕਾਰ ਨੂੰ ਅਲਰਟ: 13 ਜੁਲਾਈ ਨੂੰ ਖੁੱਲ੍ਹਣਗੇ ਨੰਗਲ ਡੈਮ ਦੇ ਗੇਟ
ਅਲ-ਇਸਾ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਮੁਸਲਮਾਨਾਂ ਨੂੰ ਆਪਣੀ ਕੌਮੀਅਤ ’ਤੇ ਮਾਣ ਹੈ ਕਿ ਉਹ ਭਾਰਤੀ ਨਾਗਰਿਕ ਹਨ। ਉਨ੍ਹਾਂ ਨੂੰ ਆਪਣੇ ਸੰਵਿਧਾਨ ‘ਤੇ ਵੀ ਮਾਣ ਹੈ। ਅਸੀਂ ਭਾਰਤੀ ਸਿਆਣਪ ਬਾਰੇ ਬਹੁਤ ਕੁਝ ਸੁਣਿਆ ਹੈ। ਅਸੀਂ ਜਾਣਦੇ ਹਾਂ ਕਿ ਭਾਰਤੀ ਗਿਆਨ ਨੇ ਮਨੁੱਖਤਾ ਲਈ ਬਹੁਤ ਯੋਗਦਾਨ ਪਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: