ਅੱਜ ਦੇ ਕੱਲਯੁੱਗ ਵਿਚ ਖੂਨ ਦੇ ਰਿਸ਼ਤੇ ਇੰਨੇ ਸਫੈਦ ਹੋ ਚੁੱਕੇ ਹਨ ਕਿ ਨੌਜਵਾਨ ਪੀੜ੍ਹੀ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਭੁੱਲ ਗਈ। ਖੰਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਰੋਂ ਕੱਢ ਦਿੱਤਾ ਗਿਆ।
ਬਜ਼ੁਰਗ ਔਰਤ ਦੀ ਪਛਾਣ ਨੀਲਮ (60 ਸਾਲ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਦੇ ਬੜੀ ਹੈਬੋਵਾਲ ਦੇ ਵਸਨੀਕ ਹਨ ਤੇ ਉਥੇ ਉਹ ਲਗਭਗ 35 ਸਾਲਾਂ ਤੋਂ ਆਪਣੀ ਨਣਦ ਕੋਲ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਮੈਂ ਘਰ ਦਾ ਸਾਰਾ ਕੰਮ-ਕਾਰ ਕਰਦੀ ਸੀ ਪਰ ਹੁਣ ਬਜ਼ੁਰਗ ਹੋਣ ਕਾਰਨ ਸਰੀਰ ਕਮਜ਼ੋਰ ਹੋ ਗਿਆ ਹੈ ਤੇ ਘਰ ਦਾ ਕੰਮ ਕਰਨਾ ਔਖਾ ਲੱਗਦਾ ਹੈ। ਇਸ ਕਰਕੇ ਨਨਣ ਦੀ ਨੂੰਹ ਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਜਾਂਦੇ ਹੋਏ ਮੈਨੂੰ 10 ਰੁਪਏ ਤੋਂ ਕਿਰਾਏ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ।
ਹੋਰ ਦੱਸਦਿਆਂ ਬਜ਼ੁਰਗ ਔਰਤ ਨੇ ਕਿਹਾ ਕਿ ਮੇਰੀ ਕੋਈ ਔਲਾਦ ਨਹੀਂ ਹੈ। ਉਸ ਦਾ ਪਤੀ ਜਲੰਧਰ ਤੇ ਭਰਾ ਖੰਨੇ ਰਹਿੰਦਾ ਹੈ। ਇਕ ਭੈਣ ਜਗਾਧਰੀ ਰਹਿੰਦੀ ਹੈ ਪਰ ਉਹ ਲੰਮੇ ਸਮੇਂ ਤੋਂ ਆਪਣੇ ਭਰਾ ਤੇ ਭੈਣ ਨੂੰ ਨਹੀਂ ਮਿਲੀ। ਬਜ਼ੁਰਗ ਨੇ ਦੱਸਿਆ ਕਿ ਜਦੋਂ ਉਸ ਦੀ ਨਣਦ ਦੀ ਨੂੰਹ ਨੇ ਉਸ ਨੂੰ ਘਰੋਂ ਕੱਢਿਆ ਤਾਂ ਉਹ ਖੰਨੇ ਆ ਗਈ ਤੇ ਇਥੇ ਰਾਤ ਭਰ ਬੱਸ ਸਟੈਂਡ ‘ਤੇ ਰਹੀ ਤੇ ਪੁਲਿਸ ਵਾਲੇ ਉਸ ਨੂੰ ਅਕਾਲੀ ਦਲ ਦੇ ਦਫਤਰ ਗਏ ਜਿਥੇ ਉਨ੍ਹਾਂ ਨੇ ਉਸ ਦੀ ਮਦਦ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪੁਲਿਸ ਖੰਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਦੇ ਦਫਤਰ ਬਜ਼ੁਰਗ ਔਰਤ ਨੂੰ ਉਥੇ ਲੈ ਕੇ ਆਏ ਅਤੇ ਉਸ ਦੀ ਮਦਦ ਕੀਤੀ ਤੇ ਨਾਲ ਹੀ ਉਨ੍ਹਾਂ ਨੇ ਅੱਜ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਬਜ਼ੁਰਗਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।