ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਸੱਟ ਲੱਗਣ ਕਾਰਨ ਕਾਮਨਵੈਲਥ ਗੇਮਸ ਵਿਚ ਨਹੀਂ ਖੇਡ ਸਕਣਗੇ। ਇਹ ਈਵੈਂਟ 28 ਜੁਲਾਈ ਨੂੰ ਸ਼ੁਰੂ ਹੋ ਰਿਹਾ ਹੈ। ਨੀਰਜ ਚੋਪੜਾ ਨੂੰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਫਾਈਨਲ ਦੌਰਾਨ ਸੱਟ ਲੱਗ ਗਈ ਸੀ।
ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸੈਕ੍ਰੇਟਰੀ ਰਾਜੀਵ ਮਹਿਤਾ ਨੇ ਨੀਰਜ ਦੇ ਕਾਮਨਵੈਲਥ ਵਿਚ ਨਾ ਖੇਡਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ WAC ਦੇ ਫਾਈਨਲ ਦੌਰਾਨ ਉਨ੍ਹਾਂ ਨੂੰ ਸੱਟ ਲਗੀ ਸੀ ਤੇ ਉਹ ਅਜੇ ਵੀ ਫਿਟ ਨਹੀਂ ਹਨ।
ਵਰਲਡ ਐਥਲੈਟਿਕਸ ਈਵੈਂਟ ਤੋਂ ਬਾਅਦ ਨੀਰਜ ਚੋਪੜਾ ਦਾ ਐੱਮਆਰਆਈ ਸਕੈਨ ਕਰਵਾਇਆ ਗਿਆ, ਜਿਸ ‘ਚ ਸੱਟ ਲੱਗਣ ਬਾਰੇ ਪਤਾ ਲੱਗਾ ਹੈ। ਅਜਿਹੇ ‘ਚ ਨੀਰਜ ਚੋਪੜਾ ਨੂੰ ਕਰੀਬ ਇਕ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਰਾਸ਼ਟਰਮੰਡਲ ਖੇਡਾਂ ‘ਚ ਨੀਰਜ ਚੋਪੜਾ ਦਾ ਮੈਚ 5 ਅਗਸਤ ਨੂੰ ਹੋਣਾ ਸੀ, ਉਸੇ ਦਿਨ ਜੈਵਲਿਨ ਥਰੋਅ ਈਵੈਂਟ ਸੀ। ਹੁਣ ਇਸ ਖੇਤਰ ਵਿੱਚ ਭਾਰਤ ਦੀਆਂ ਉਮੀਦਾਂ ਡੀਪੀ ਮਨੂ ਅਤੇ ਰੋਹਿਤ ਯਾਦਵ ਤੋਂ ਹਨ। ਇਹ ਦੋਵੇਂ ਹੁਣ ਜੈਵਲਿਨ ਥਰੋਅ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਵਿਸ਼ਵ ਅਥਲੈਟਿਕਸ ਫਾਈਨਲ ਤੋਂ ਬਾਅਦ ਨੀਰਜ ਨੇ ਕਿਹਾ ਸੀ ਕਿ ਚੌਥੇ ਥਰੋਅ ਤੋਂ ਬਾਅਦ ਥਾਈ ਨਾਲ ਸਮੱਸਿਆ ਸੀ। ਮੈਂ ਪੱਟੀ ਬੰਨ੍ਹ ਦਿੱਤੀ ਅਤੇ ਫਿਰ ਅਗਲੀ ਥ੍ਰੋਅ ਦਿੱਤਾ। ਫਿਲਹਾਲ ਮੈਡਲ ਜਿੱਤਣ ਦਾ ਜੋਸ਼ ਹੈ ਅਤੇ ਮੈਂ ਵਾਰਮਅੱਪ ਕਰ ਰਿਹਾ ਹਾਂ, ਇਸ ਲਈ ਮੈਨੂੰ ਨਹੀਂ ਪਤਾ। ਸਵੇਰੇ ਹੀ ਪਤਾ ਲੱਗ ਸਕੇਗਾ ਕਿ ਸੱਟ ਕਿੰਨੀ ਗੰਭੀਰ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੈ ਅਤੇ ਅਗਲੇ ਟੂਰਨਾਮੈਂਟ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਸਕਾਂਗਾ।