ਅਮਰੀਕਾ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ। ਉਨ੍ਹਾਂ ਨੇ 88.13 ਮੀਟਰ ਜੈਵਲਿਨ ਥ੍ਰੋ ਨਾਲ ਸਿਲਵਰ ਮੈਡਲ ਹਾਸਲ ਕੀਤਾ। ਪਹਿਲੇ ਨੰਬਰ ‘ਤੇ ਐਂਡਰਸਨ ਪੀਟਰਸ ਰਹੇ। ਪੀਟਰਸ ਨੇ ਆਪਣੇ 6 ‘ਚੋਂ 3 ਕੋਸ਼ਿਸ਼ਾਂ ‘ਚ 90 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਾਂ। ਉਡਾਰੀ ਖੰਭਾਂ ਨਾਲ ਨਹੀਂ ਹੌਂਸਲਿਆਂ ਨਾਲ ਹੁੰਦੀ ਹੈ… ਭਵਿੱਖ ਲਈ ਸ਼ੁੱਭਕਾਮਨਾਵਾਂ।
ਦੂਜੇ ਸਥਾਨ ‘ਤੇ ਰਹਿਣ ਦੇ ਬਾਵਜੂਦ ਨੀਰਜ ਇਤਿਹਾਸ ਰਚਨ ਵਿਚ ਕਾਮਯਾਬ ਰਹੇ। ਉਹ ਭਾਰਤ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਤਮਗਾ ਹਾਸਲ ਕੀਤਾ ਹੈ। ਓਵਰਆਲ ਉਹ ਇਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਲੰਬੀ ਕੂਦ ਵਿਚ ਭਾਰਤੀ ਮਹਿਲਾ ਅਥਲੀਟ ਅੰਜੂ ਬੇਬੀ ਜਾਰਜ ਨੇ ਇਥੇ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : SGPC ਕਮੇਟੀ ਅਧੀਨ ਆਉਂਦੇ ਸਕੂਲਾਂ-ਕਾਲਜਾਂ ਦੇ ਬਾਹਰ ਜਲਦ ਹੀ ਬੰਦੀ ਸਿੱਖਾਂ ਦੇ ਲਗਾਏ ਜਾਣਗੇ ਬੋਰਡ : ਐਡਵੋਕੇਟ ਧਾਮੀ
ਨੀਰਜ ਨੇ ਇਥੇ ਫਾਊਲ ਥ੍ਰੀ ਨਾਲ ਸ਼ੁਰੂਆਤ ਕੀਤੀ ਤੇ ਦੂਜੀ ਕੋਸ਼ਿਸ਼ ਵਿਚ 82.39 ਮੀਟਰ ਦਾ ਸਕੋਰ ਕੀਤਾ। ਉਹ ਫਾਈਨਲ ਵਿਚ ਕਾਫੀ ਪਿੱਛੇ ਚੱਲ ਰਹੇ ਸਨ। ਇਸ ਦੇ ਨਾਲ ਤੀਜੀ ਕੋਸ਼ਿਸ਼ ਵਿਚ 86.37 ਮੀਟਰ ਥ੍ਰੋਅ ਕਰਕੇ ਉਹ ਚੌਥੇ ਪਾਇਦਾਨ ‘ਤੇ ਆਏ ਫਿਰ ਚੌਥੀ ਕੋਸ਼ਿਸ਼ ਵਿਚ ਉੁਨ੍ਹਾਂ ਨੇ 88.13 ਮੀਟਰ ਦੂਰ ਭਾਲਾ ਸੁੱਟ ਕੇ ਦੂਜਾ ਸਥਾਨ ਹਾਸਲ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: