ਪੰਜਾਬ ਸਰਕਾਰ ਪਠਾਨਕੋਟ ਵਿਚ ਨਵਾਂ ਸਰਕਟ ਹਾਊਸ ਬਣਾਉਣ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਰਕਟ ਹਾਊਸ ਦੇ ਬਣਨ ਨਾਲ ਮੰਤਰੀਆਂ ਸਣੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਠਹਿਰਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਸਰਕਟ ਹਾਊਸ ਦਾ ਕੁੱਲ ਖੇਤਰ 22800 ਵਰਗ ਫੁੱਟ ਹੋਵੇਗਾ। ਇਸ ਵਿਚ ਗਰਾਊਂਡ ਫਲੋਰ ਤੋਂ ਇਲਾਵਾ 2 ਮੰਜ਼ਿਲਾ ਇਮਾਰਤ ਬਣਾਈ ਜਾਵੇਗੀ। ਇਥੇ ਕੁੱਲ 12 ਕਮਰਿਆਂ ਦਾ ਨਿਰਮਾਣ ਮਨਜ਼ੂਰ ਕੀਤਾ ਗਿਆ ਹੈ। ਇਸ ਵਿਚ 2 ਵੀਵੀਆਈਪੀ ਰੂਮ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਕਾਨਫਰੰਸ ਹਾਲ ਤੇ ਇਕ ਡਰਾਇੰਗ ਰੂਮ ਵੀ ਬਣਾਇਆ ਜਾਵੇਗਾ।
ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਨਵੇਂ ਸਰਕਟ ਹਾਊਸ ਨਿਰਮਾਣ ਲਈ ਪ੍ਰਸ਼ਾਸਕੀ ਮਨਜ਼ੂਰੀ ਪ੍ਰਾਪਤ ਕਰ ਲਈ ਗਈ ਹੈ। ਇਸ ਦੇ ਬਾਅਦ ਟੈਂਡਰ ਕਾਲ ਕੀਤੇ ਗਏ। ਇਸ ਪ੍ਰਾਜੈਕਟ ਨੂੰ ਅਗਲੇ 6 ਮਹੀਨਿਆਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 40 ਡਿਗਰੀ ਦੇ ਕਰੀਬ ਪਹੁੰਚਿਆ ਪਾਰਾ, IMD ਨੇ ਅਗਲੇ 3 ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ
ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਇਕ ਪਾਸੇ ਹਿਮਾਚਲ ਪ੍ਰਦੇਸ਼ ਤੇ ਦੂਜੇ ਪਾਸੇ ਜੰਮੂ-ਕਸ਼ਮੀਰ ਲੱਗਦਾ ਹੈ। ਇਸ ਕਾਰਨ ਇਥੇ ਦੇਸ਼ ਭਰ ਤੋਂ ਆਉਣ ਵਾਲੇ ਮਹਿਮਾਨ/ਅਧਿਕਾਰੀ ਤੇ ਹੋਰ ਖਾਸ ਵਿਅਕਤੀਆਂ ਦੇ ਠਹਿਰਣ ਲਈ ਕਿਸੇ ਸਹੀ ਰਿਹਾਇਸ਼ ਦਾ ਪ੍ਰਬੰਧ ਨਹੀਂ ਸੀ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਵਿਚ ਸਰਕਟ ਹਾਊਸ ਨਿਰਮਾਣ ਮਨਜ਼ੂਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: