ਹਿਮਾਚਲ ਆਉਣ ਵਾਲੇ ਸੈਲਾਨੀਆਂ ਤੇ ਘਰੇਲੂ ਯਾਤਰੀਆਂ ਲਈ ਸੈਰ-ਸਪਾਟਾ ਸਥਾਨਾਂ ਦੀ ਹਵਾਈ ਯਾਤਰਾ ਨੂੰ ਸਸਤਾ ਕਰ ਦਿੱਤਾ ਗਿਆ ਹੈ। ਸ਼ਿਮਲਾ ਤੋਂ ਕੁੱਲੂ ਤੇ ਧਰਮਸ਼ਾਲਾ ਦੇ ਵਿਚ ਉਡਣ ਵਾਲੇ ਜਹਾਜਾਂ ਦਾ ਕਿਰਾਇਆ ਘੱਟ ਕਰਕੇ 3563 ਰੁਪਏ ਕਰ ਦਿੱਤਾ ਗਿਆ ਹੈ।
ਏਲਾਇੰਸ ਏਅਰ ਨੇ ਸੂਬੇ ਦੇ ਸੈਰ-ਸਪਾਟੇ ਵਾਲੀਆਂ ਥਾਵਾਂ ਦੀਆਂ ਹਵਾਈ ਸੇਵਾਵਾਂ ਵਿਚ ਪ੍ਰਤੀ ਸੀਟ ਤੇ ਪ੍ਰਤੀ ਉਡਾਣ ਕਿਰਾਇਆ ਘੱਟ ਕਰਕੇ ਸਾਰੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਹਵਾਈ ਯਾਤਰੀ ਪ੍ਰਤੀ ਸੀਟ ਹੁਣ 3563 ਰੁਪਏ ਦੇ ਕੇ ਸ਼ਿਮਲਾ ਤੋਂ ਧਰਮਸ਼ਾਲਾ ਤੇ ਸ਼ਿਮਲਾ ਤੋਂ ਕੁੱਲੂ ਪਹੁੰਚ ਸਕਣਗੇ। ਵਾਪਸੀ ਵਿਚ ਸ਼ਿਮਲਾ ਲਈ ਵੀ ਇਨ੍ਹਾਂ ਦੋਵੇਂ ਏਅਰਪੋਰਟਾਂ ਤੋਂ ਕਿਰਾਇਆ 3563 ਰੁਪਏ ਹੀ ਲੱਗੇਗਾ।
ਇਸ ਤੋਂ ਪਹਿਲਾਂ ਕਿਰਾਇਆ 5138 ਰੁਪਏ ਸੀ। ਹਿਮਾਚਲ ਵਿਚ ਹਵਾਈ ਸਹੂਲਤ ਮੁਹੱਈਆ ਕਰਵਾਉਣ ਵਾਲੀ ਏਲਾਇੰਸ ਏਅਰ ਨੇ 1575 ਰੁਪਏ ਕਿਰਾਇਆ ਘੱਟ ਕਰ ਦਿੱਤਾ ਹੈ। ਏਲਾਇੰਸ ਏਅਰ ਦੀ ਸ਼ਿਮਲਾ ਤੋਂ ਧਰਮਸ਼ਾਲਾ ਤੇ ਕੁੱਲੂ ਲਈ ਹਫਤੇ ਵਿਚ 3-3 ਉਡਾਣਾਂ ਹਨ।
ਇਹ ਵੀ ਪੜ੍ਹੋ : ਤਰਨਤਾਰਨ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 15 ਸਾਲਾ ਨੌਜਵਾਨ ਦੀ ਹੋਈ ਮੌਤ
ਕੋਰੋਨਾ ਕਾਲ ਤੋਂ ਲੈ ਕੇ ਬੰਦ ਹਵਾਈ ਸੇਵਾਵਾਂ ਨੂੰ ਹੁਣੇ 9 ਦਸੰਬਰ ਤੋਂ ਹੀ ਸ਼ੁਰੂ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਵਿਚ ਹੀ ਇਹ ਉਡਾਣਾਂ ਪਰਮਿਸ਼ਨ ਲੈ ਕੇ ਸ਼ੁਰੂ ਕੀਤੀਆਂ ਗਈਆਂ ਸਨ। ਹਿਮਾਚਲ ਵਿਚ ਸ਼ਿਮਲਾ ਤੋਂ ਧਰਮਸ਼ਾਲਾ ਲਈ ਸਵੇਰੇ 7.40 ਵਜੇ ਜਹਾਜ਼ ਉਡਾਣ ਭਰਦਾ ਹੈ। ਇਹ ਗੱਗਲ ਏਅਰਪੋਰਟ ‘ਤੇ 8.30 ਵਜੇ ਪਹੁੰਚਦਾ ਹੈ। ਗੱਗਲ ਤੋਂ ਸਵੇਰੇ 8.50 ਵਜੇ ਉਡਾਣ ਹੁੰਦੀ ਹੈ ਜੋ 9.40 ‘ਤੇ ਸ਼ਿਮਲਾ ਪਹੁੰਚਦੀ ਹੈ। ਸ਼ਿਮਲਾ ਤੋਂ ਕੁੱਲੂ ਲਈ ਉਡਾਣ ਸਵੇਰੇ 7.40 ‘ਤੇ ਸ਼ੁਰੂ ਹੋ ਕੇ 8.30 ਵਜੇ ਕੁੱਲੂ ਪਹੁੰਚਦੀ ਹੈ। ਇਸੇ ਰੂਟ ‘ਤੇ ਕੁੱਲੂ ਤੋਂ ਸ਼ਿਮਲਾ ਲਈ ਸਵੇਰੇ 8.50 ਵਜੇ ਜਹਾਜ਼ ਉਡਦਾ ਹੈ ਤੇ 9.40 ਵਜੇ ਸ਼ਿਮਲਾ ਪਹੁੰਚਦਾ ਹੈ।
ਵੀਡੀਓ ਲਈ ਕਲਿੱਕ ਕਰੋ -: