ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਡੀਪੀਐਸ ਸਕੂਲ ਦੇ ਇੱਕ ਅਧਿਆਪਕ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਨੋਇਡਾ ਦੇ ਸੈਕਟਰ 46 ਸਥਿਤ ਗਾਰਡੇਨੀਆ ਗਲੋਰੀ ਸੁਸਾਇਟੀ ਦਾ ਹੈ। ਇਸ ਹਾਦਸੇ ‘ਚ DPS ਦੇ ਫਿਜ਼ਿਕਸ ਅਧਿਆਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਾਰੁਲ ਦਿੱਲੀ ਪਬਲਿਕ ਸਕੂਲ, ਸੈਕਟਰ 30 ਵਿੱਚ ਭੌਤਿਕ ਵਿਗਿਆਨ ਦੀ ਅਧਿਆਪਕਾ ਸੀ। ਨੋਇਡਾ ਜ਼ੋਨ ਦੇ ASP ਰਜਨੀਸ਼ ਵਰਮਾ ਨੇ ਦੱਸਿਆ ਕਿ ਥਾਣਾ ਸੈਕਟਰ-39 ਦੇ ਗਾਰਡਨੀਆ ਗਲੋਰੀ ਸੋਸਾਇਟੀ ਦੇ ਟਾਵਰ ਏ-2, ਫਲੈਟ-702 ਤੋਂ ਮੰਗਲਵਾਰ ਰਾਤ 1:33 ਵਜੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸੈਕਟਰ-39 ਥਾਣੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਪੰਚਨਾਮਾ ਕਰਨ ਦੀ ਕਾਰਵਾਈ ਕੀਤੀ। ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟਰ ਦਾ ਭਾਰਤ ਪ੍ਰਤੀ ਪਿਆਰ, ਕਿਹਾ- ਮੈਂ ਜਦੋਂ ਵੀ ਭਾਰਤ ‘ਚ ਖੇਡਦਾ ਹਾਂ ਤਾਂ ਲੱਗਦਾ ਹੈ…
ਮ੍ਰਿਤਕਾ ਅਧਿਆਪਕਾ ਪਾਰੁਲ ਗੁਪਤਾ ਸੈਕਟਰ-46 ਸਥਿਤ ਗਾਰਡਨੀਆ ਗਲੋਰੀ ਸੁਸਾਇਟੀ ਦੇ ਟਾਵਰ ਏ-2, ਫਲੈਟ-702 ਵਿੱਚ ਇਕੱਲੀ ਰਹਿੰਦੀ ਸੀ। ਮ੍ਰਿਤਕ ਦਿੱਲੀ ਪਬਲਿਕ ਸਕੂਲ ਸੈਕਟਰ-30 ਨੋਇਡਾ ਵਿੱਚ ਫਿਜ਼ਿਕਸ ਦੀ ਅਧਿਆਪਕ ਸੀ। ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਉਸ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: