ਕੇਰਲ ‘ਚ ਨੋਰੋਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਕੇਰਲ ਦੇ ਏਰਨਾਕੁਲਮ ਤੋਂ ਬਾਅਦ ਹੁਣ ਕੋਚੀ ਵਿੱਚ ਵੀ ਨੋਰੋਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੋਚੀ ਦੇ ਇੱਕ ਸਕੂਲ ਵਿੱਚ ਕਈ ਬੱਚਿਆਂ ਵਿੱਚ ਨੋਰੋਵਾਇਰਸ ਦੇ ਲੱਛਣ ਦੇਖੇ ਗਏ ਹਨ। ਹੁਣ ਤੱਕ ਕੀਤੀ ਜਾਂਚ ਵਿੱਚ 2 ਬੱਚੇ ਨੋਰੋਵਾਇਰਸ ਪਾਜ਼ੇਟਿਵ ਪਾਏ ਗਏ ਹਨ। ਜਦਕਿ 15 ਹੋਰ ਬੱਚਿਆਂ ਵਿਚ ਇਸ ਦੇ ਲੱਛਣ ਦਿੱਖ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਨੋਰੋਵਾਇਰਸ ਵੀ ਬਿਲਕੁਲ ਕੋਰੋਨਾ ਵਾਇਰਸ ਵਰਗਾ ਹੀ ਹੈ। ਨੋਰੋਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਰਲ ਸਰਕਾਰ ਦੀ ਚਿੰਤਾ ਵਧ ਗਈ ਹੈ। ਇਸ ਤੋਂ ਪਹਿਲਾਂ ਏਰਨਾਕੁਲਮ ਵਿੱਚ ਇੱਕੋ ਸਮੇਂ 19 ਬੱਚਿਆਂ ਵਿੱਚ ਨੋਰੋਵਾਇਰਸ ਪਾਇਆ ਗਿਆ ਸੀ। ਇੱਥੇ ਪਹਿਲੇ 2 ਬੱਚਿਆਂ ਵਿੱਚ ਨੋਰੋਵਾਇਰਸ ਦੀ ਪੁਸ਼ਟੀ ਹੋਈ ਸੀ, ਉਸ ਤੋਂ ਬਾਅਦ ਕੁੱਲ 19 ਬੱਚੇ ਸੰਕਰਮਿਤ ਪਾਏ ਗਏ ਸਨ। ਇਸ ਦੇ ਲੱਛਣ ਕੁਝ ਬੱਚਿਆਂ ਦੇ ਰਿਸ਼ਤੇਦਾਰਾਂ ਵਿੱਚ ਵੀ ਦੇਖੇ ਗਏ ਹਨ।
ਇਨਫੈਕਸ਼ਨ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਫਲਾਈਨ ਸਕੂਲ ਬੰਦ ਕਰ ਦਿੱਤਾ ਗਿਆ ਹੈ। ਉਸ ਦੀਆਂ ਕਲਾਸਾਂ ਹੁਣ ਆਨਲਾਈਨ ਚੱਲਣਗੀਆਂ। ਨੋਰੋਵਾਇਰਸ ਦੇ ਲੱਛਣ ਪਿਛਲੇ ਸਾਲ ਜੂਨ ਅਤੇ ਨਵੰਬਰ ਵਿੱਚ ਵੀ ਦੇਖੇ ਗਏ ਸਨ। ਨੋਰੋਵਾਇਰਸ ਇੱਕ ਵਾਇਰਲ ਬਿਮਾਰੀ ਹੈ। ਨੋਰੋਵਾਇਰਸ ਦੀ ਲਾਗ ਅੰਤੜੀਆਂ ਦੀ ਸੋਜਸ਼, ਕੁਪੋਸ਼ਣ ਨਾਲ ਜੁੜੀ ਹੋਈ ਹੈ। ਇਹ ਲੰਬੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : Spicejet ‘ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਛੇੜਛਾੜ ਦਾ ਮਾਮਲਾ ਕੀਤਾ ਦਰਜ
ਨੋਰੋਵਾਇਰਸ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਇਸਦੇ ਸ਼ੁਰੂਆਤੀ ਲੱਛਣਾਂ ਵਿੱਚ ਉਲਟੀਆਂ ਅਤੇ ਦਸਤ ਸ਼ਾਮਲ ਹਨ। ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਵਿਸ਼ਵ ਪੱਧਰ ‘ਤੇ, ਨੋਰੋਵਾਇਰਸ ਦੇ ਅੰਦਾਜ਼ਨ 685 ਮਿਲੀਅਨ ਕੇਸ ਸਾਲਾਨਾ ਦੇਖੇ ਜਾਂਦੇ ਹਨ। ਜਿਸ ਵਿੱਚ 20 ਕਰੋੜ ਕੇਸ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: