ਹਸਪਤਾਲਾਂ ਦੀ ਪਾਰਕਿੰਗ ਨੂੰ ਲੈ ਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਕੰਟੈਪੰਟ ਦਾਇਰ ਕੀਤੀ ਹੋਈ ਹੈ। ਨਗਰ ਨਿਗਮ ਲੁਧਿਆਣਾ ਵੱਲੋਂ ਵੱਖ-ਵੱਖ ਹਲਫੀਆ ਬਿਆਨਾਂ ਰਾਹੀਂ ਹਸਪਤਾਲਾਂ ਦੀ ਘਟਦੀ ਪਾਰਕਿੰਗ ਸਬੰਧੀ ਬਿਆਨ ਦਿੱਤਾ ਜਾ ਚੁਕਾ ਹੈ। ਇਥੋਂ ਤੱਕ ਕਿ ਮਾਣਯੋਗ ਹਾਈਕੋਰਟ ਜੀ ਦੇ ਹੁਕਮਾਂ ਦੀ ਪਾਲਣਾ ਹਿਤ ਬਹੁਤ ਸਾਰੇ ਹਸਪਤਾਲਾਂ ‘ਤੇ ਨਾ ਸਿਰਫ ਪਾਰਕਿੰਗ ਦਾ ਵੱਖਰਾ ਇੰਤਜ਼ਾਮ ਕਰਵਾਇਆ ਗਿਆ ਹੈ ਸਗੋਂ ਬੇਸਮੈਂਟਾਂ ਨੂੰ ਖਾਲੀ ਕਰਵਾ ਕੇ ਪਾਰਕਿੰਗ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਕੰਟੈਪੰਟ ਪਟੀਸ਼ਨ ਵਿਚ ਮਿਤੀ 9.9.2021 ਨੂੰ ਮਾਣਯੋਗ ਹਾਈਕੋਰਟ ਵਿਚ ਪੇਸ਼ ਹੋਣਾ ਹੈ। ਇਸ ਦੌਰਾਨ ਹਸਪਤਾਲਾਂ ਦੀ ਚੈਕਿੰਗ ਵਿਚ ਏ. ਟੀ. ਪੀ., ਜ਼ੋਨ ਡੀ ਵੱਲੋਂ ਰਿਪੋਰਟ ਪੇਸ਼ ਕੀਤੀ ਜਾਣੀ ਹੈ ਕਿ। ਓਰੀਸਨ ਹਸਪਤਾਲ ਜਿਸ ਦਾ ਨਕਸ਼ਾ ਨੰਬਰ 713-ਡੀ ਮਿਤੀ 8.2.2016 ਨੂੰ ਪ੍ਰਵਾਨ ਕੀਤਾ ਗਿਆ ਸੀ, ਵਿਚ ਮਨਜ਼ੂਰਸ਼ੁਦਾ ਏਰੀਏ ਨਾਲੋਂ 25616 ਵਰਗ ਫੁੱਟ ਏਰੀਆ ਵਧ ਕਵਰ ਕੀਤਾ ਗਿਆ ਹੈ। ਆਪ ਵੱਲੋਂ ਐੱਫ. ਏ. ਆਰ. ਦੀ ਵਾਇਲੇਸ਼ਨ ਕੀਤੀ ਹੈ, ਉਥੇ ਮਨਜ਼ੂਰਸ਼ੁਦਾ ਨਕਸ਼ੇ ਵਿਚ ਪਾਰਕਿੰਗ ਮੰਤਵ ਵਾਸਤੇ ਦਿਖਾਈਆਂ ਦੋਵੇਂ ਬੇਸਮੈਂਟਾਂ ਵਿਚ ਫਿਜ਼ੀਓਥੈਰੇਪੀ ਵਾਰਡ ਤੇ ਸਟੋਰੇਜ ਵਾਸਤੇ ਵਰਤਿਆ ਜਾ ਰਿਹਾ ਹੈ।
ਅਜਿਹਾ ਕਰਨਾ ਨਾ ਸਿਰਫ ਬਿਲਡਿੰਗ ਬਾਇਲਾਜ ਦੀ ਵਾਇਲੇਸ਼ਨ ਹੈ ਸਗੋਂ ਆਮ ਜਨਤਾ ਨੂੰ ਵੀ ਮਰੀਜ਼ਾਂ ਅਤੇ ਉਨ੍ਹਾਂ ਦੀਆਂ ਰਿਸ਼ਤੇਦਾਰਾਂ ਦੀਆਂ ਗੱਡੀਆਂ ਸੜਕਾਂ ਉਤੇ ਖੜ੍ਹੀ ਕਰਵਾ ਕੇ ਤਕਲੀਫ ਦਿੱਤੀ ਜਾ ਰਹੀ ਹੈ। ਤੁਹਾਡੇ ਵੱਲੋਂ ਅਜਿਹਾ ਗਲਤ ਐਕਸ਼ਨ ਕਰਨ ਲਈ ਕਈ ਵਾਰ ਇਸ ਸੜਕ ‘ਤੇ ਐਕਸੀਡੈਂਟ ਹੋਣ ਦਾ ਵੀ ਖਦਸ਼ਾ ਹੋ ਸਕਦਾ ਹੈ। ਇਸ ਨਾਲ ਜੇਕਰ ਕੋਈ ਵਿਅਕਤੀ ਆਪਣੀ ਜਾਨ ਗੁਆ ਲੈਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਤੁਹਾਡੀ ਹੀ ਬਣਦੀ ਹੈ।
ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਦਿੱਤੇ ਗਏ ਹੁਕਮ ਮਿਤੀ 22.7.2021 ਦੀ ਪਾਲਣਾ ਕਰਦੇ ਹੋਏ ਇਸ ਨੋਟਿਸ ਰਾਹੀਂ ਹਦਾਇਤ ਕੀਤੀ ਜਾਂਦੀ ਹੈ ਕਿ ਅਗਲੇ 7 ਦਿਨਾਂ ਦੇ ਅੰਦਰ-ਅੰਦਰ ਪਾਰਕਿੰਗ ਨੂੰ ਵਰਤੋਂ ਵਿਚ ਲਿਆਂਦਾ ਜਾਵੇ। ਜੇਕਰ ਆਪ ਵੱਲੋਂ ਮਿੱਥੇ ਗਏ ਸਮੇਂ ਅੰਦਰ ਮਾਣਯੋਗ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਨਗਰ ਨਿਗਮ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਪਾਰਕਿੰਗ ਦੇ ਰਕਬੇ ਨੂੰ ਸੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ SC ਕਮਿਸ਼ਨ ਨੇ ਲੰਬੀ ਮਾਮਲੇ ਦਾ ਲਿਆ ਸਖਤ ਨੋਟਿਸ, SSP ਮੁਕਤਸਰ ਤੋਂ ਰਿਪੋਰਟ ਕੀਤੀ ਤਲਬ