ਅਗਨੀਵੀਰ ਭਰਤੀ ਚੋਣ ਪ੍ਰਕਿਰਿਆ ਵਿੱਚ ਭਾਰਤੀ ਫੌਜ ਵੱਲੋਂ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਉਮੀਦਵਾਰਾਂ ਨੂੰ ਪਹਿਲਾਂ ਇੱਕ ਔਨਲਾਈਨ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (CEE) ਯਾਨੀ ਲਿਖਤੀ ਪ੍ਰੀਖਿਆ ਲਈ ਹਾਜ਼ਰ ਹੋਣਾ ਪਵੇਗਾ। ਇਸ ਤੋਂ ਬਾਅਦ ਹੀ ਉਮੀਦਵਾਰਾਂ ਦਾ ਸ਼ਰੀਰਕ ਤੌਰ ’ਤੇ ਤੰਦਰੁਸਤ ਹੋਣ ਸਬੰਧੀ ਟੈਸਟ ਤੇ ਮੈਡੀਕਲ ਜਾਂਚ ਹੋਵੇਗਾ। ਇਸ ਸਬੰਧੀ ਫੌਜ ਵੱਲੋਂ ਕਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਏ ਗਏ ਹਨ।
ਜਾਣਕਾਰੀ ਅਨੁਸਾਰ ਭਰਤੀ ਪ੍ਰਕਿਰਿਆ ਵਿੱਚ ਹੋਏ ਬਦਲਾਅ ਸਬੰਧੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਫਰਵਰੀ ਦੇ ਅੱਧ ਤੱਕ ਜਾਰੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਉਮੀਦਵਾਰਾਂ ਨੂੰ ਪਹਿਲਾਂ CEE ਇਸ ਤੋਂ ਬਾਅਦ ਫਿਟਨੈਸ ਅਤੇ ਮੈਡੀਕਲ ਟੈਸਟ ਹੋਵੇਗਾ। ਫੌਜ ਦੇ ਇਕ ਸੂਤਰ ਨੇ ਦੱਸਿਆ ਕਿ ਪ੍ਰਕਿਰਿਆ ‘ਚ ਬਦਲਾਅ ਖਰਚੇ ਨੂੰ ਘੱਟ ਕਰਨ ਲਈ ਕੀਤਾ ਜਾ ਰਿਹਾ ਹੈ।
ਨਵੀਂ ਭਰਤੀ ਪ੍ਰਕਿਰਿਆ ਅਨੁਸਾਰ ਹੁਣ ਸਿਰਫ਼ ਉਹੀ ਲੋਕ ਰੈਲੀਆਂ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਨੇ ਪਹਿਲਾਂ CEE ਨੂੰ ਪਾਸ ਕੀਤਾ ਹੋਵੇਗਾ। ਸੂਤਰ ਨੇ ਦੱਸਿਆ ਕਿ ਪਹਿਲਾਂ ਲੱਖਾਂ ਉਮੀਦਵਾਰ ਦੇਸ਼ ਦੇ 200 ਸਕ੍ਰੀਨਿੰਗ ਸੈਂਟਰਾਂ ‘ਤੇ ਭਰਤੀ ‘ਚ ਹਿੱਸਾ ਲੈਂਦੇ ਸਨ ਅਤੇ ਇਸ ‘ਤੇ ਕਾਫੀ ਖਰਚਾ ਆਉਂਦਾ ਸੀ। ਪਰ ਹੁਣ ਇਸ ਤਬਦੀਲੀ ਰਾਹੀਂ ਖਰਚੇ ਦਾ ਬੋਝ ਵੀ ਘਟੇਗਾ।
ਇਹ ਵੀ ਪੜ੍ਹੋ : ਚੀਨ ਨੇ ਕਲੋਨਿੰਗ ਰਾਹੀਂ ਬਣਾਈ ‘Super Cows’, ਇਕ ਦਿਨ ‘ਚ ਦੇਵੇਗੀ 140 ਲੀਟਰ ਦੁੱਧ
ਦੱਸ ਦੇਈਏ ਇਸ ‘ਤੋਂ ਪਹਿਲਾਂ ਅਗਨੀਵੀਰਾਂ ਦੀ ਭਰਤੀ ਪ੍ਰਕਿਰਿਆ ਵੱਖਰੀ ਸੀ। ਪਹਿਲਾਂ ਉਮੀਦਵਾਰਾਂ ਦਾ ਫਿਜ਼ੀਕਲ ਫਿਟਨੈਸ ਟੈਸਟ ਲਿਆ ਜਾਂਦਾ ਸੀ। ਉਸ ਤੋਂ ਬਾਅਦ ਮੈਡੀਕਲ ਟੈਸਟ ਅਤੇ ਫਿਰ ਅੰਤ ਵਿੱਚ ਉਮੀਦਵਾਰਾਂ ਨੂੰ ਕਾਮਨ ਐਂਟਰੈਂਸ ਐਗਜ਼ਾਮੀਨੇਸ਼ਨ (CEE) ਯਾਨੀ ਲਿਖਤੀ ਪ੍ਰੀਖਿਆ ਪਾਸ ਕਰਨਾ ਪੈਂਦਾ ਸੀ। ਸਿਖਲਾਈ ਲਈ ਚੋਣ ਅੰਤਿਮ ਮੈਰਿਟ ਸੂਚੀ ਦੇ ਆਧਾਰ ‘ਤੇ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸਿਆ ਜਾ ਰਿਹਾ ਹੈ, ਇਹ ਨਵੀਂ ਪ੍ਰਕਿਰਿਆ ਲਗਭਗ 40,000 ਉਮੀਦਵਾਰਾਂ ‘ਤੇ ਲਾਗੂ ਹੋਵੇਗੀ ਜੋ 2023-24 ਵਿਚ ਹੋਣ ਵਾਲੀ ਭਰਤੀ ਵਿਚ ਸ਼ਾਮਲ ਹੋਣ ਦੇ ਇੱਛੁਕ ਹਨ। ਦੇਸ਼ ਭਰ ਦੇ ਲਗਭਗ 200 ਕੇਂਦਰਾਂ ‘ਤੇ ਅਪ੍ਰੈਲ ਵਿੱਚ ਪਹਿਲੀ ਔਨਲਾਈਨ CEE ਪ੍ਰੀਖਿਆ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਹੁਣ ਤੱਕ 19000 ਅਗਨੀਵੀਰਾਂ ਦੀ ਨਿਯੁਕਤੀ ਹੋ ਚੁੱਕੀ ਹੈ।