ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਪੂਰੇ ਦੇਸ਼ ਵਿਚ ਦਹਿਸ਼ਤ ਮਚਾਈ ਹੋਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਓਮੀਕ੍ਰਾਨ ਵੈਰੀਐਂਟ ਕੋਰੋਨਾ ਤੋਂ ਵੱਧ ਤਾਕਤਵਰ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ। ਵਿਅਕਤੀ ਓਮੀਕ੍ਰੋਨ ਤੋਂ ਪੀੜਤ ਹੈ ਜਾਂ ਨਹੀ, ਇਹ ਪਤਾ ਲਗਾਉਣ ਵਿਚ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਹੈ ਪਰ ਹੁਣ ICMR ਨੇ ਇਕ ਅਜਿਹੀ ਟੈਸਟਿੰਗ ਕਿੱਟ ਬਣਾਈ ਹੈ, ਜਿਸ ਦੇ ਰਿਜ਼ਲਟ ਲਈ 4 ਦਿਨ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਸਗੋਂ 2 ਘੰਟਿਆਂ ਵਿਚ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ। ਇਹ ਕਿੱਟ ਪੂਰੀ ਤਰ੍ਹਾਂ ਮੇਡ ਇਨ ਇੰਡੀਆ ਹੈ। ਇਸ ਵਿਚ ਜਾਂਚ ਲਈ ਹਾਈਡ੍ਰੋਲਿਸਿਸ ਆਰਟੀ-ਪੀਸੀਆਰ ਸਿਸਟਮ ਅਪਣਾਇਆ ਜਾਂਦਾ ਹੈ।
ਪਰ ਹੁਣ ਅਸਮ ਵਿਚ ਸਥਿਤ ਡਿਬਰੂਗੜ੍ਹ ICMR-RMRC ਨੇ ਅਜਿਹੀ ਟੈਸਟਿੰਗ ਕਿੱਟ ਬਣਾਈ ਹੈ ਜੋ ਸਿਰਫ 2 ਘੰਟਿਆਂ ਵਿਚ ਓਮੀਕ੍ਰਾਂਟ ਵੈਰੀਐਂਟ ਦੀ ਮੌਜੂਦਗੀ ਬਾਰੇ ਦੱਸੇਗੀ। ਇਥੋਂ ਦੇ ਡਾਕਟਰ ਵਿਸ਼ਵ ਬੋਰਕੋਟੋਕੀ ਨੇ ਇਸ ਕਿੱਟ ਨੂੰ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈਸੀਐੱਮਆਰ ਦੇ ਖੇਤਰੀ ਚਕਿਤਸਾ ਖੋਜ ਕੇਂਦਰ ਦੀ ਟੀਮ ਨੇ ਰੀਅਲ-ਟਾਈਮ ਆਰਟੀਪੀਸੀਆਰ ਟੈਸਟ ਕਿੱਟ ਤਿਆਰ ਕੀਤੀ ਹੈ।ਇਹ ਟੈਸਟ ਕਿੱਟ ਸਮਾਂ ਬਚਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਲੈਬ ਵਿਚ ਟੈਸਟਿੰਗ ਦੌਰਾਨ ਕਿੱਟ ਨੂੰ 100 ਫੀਸਦੀ ਸਹੀ ਦੱਸਿਆ ਗਿਆ ਹੈ। ਇਸ ਦੇ ਨਤੀਜਿਆਂ ਨੂੰ ਪੁਣੇ ਸਥਿਤ ਨੈਸ਼ਨਲ ਵਾਇਰੋਲਾਜੀ ਇੰਸਟੀਚਿਊਟ ਵਿਚ ਟੈਸਟ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ਦੇ ਰਿਜ਼ਲਟ ਨੂੰ ਜਨਤਕ ਕੀਤਾ ਜਾਵੇਗਾ। ਡਾ. ਵਿਸ਼ਵ ਬੋਰਕੋਟੋਕੀ ਨਾਲ ਨੇ ਕਿਹਾ ਕਿ ਇਸ ਕਿੱਟ ਨੂੰ ਬਣਾਉਣ ਦੀ ਜ਼ਿੰਮੇਵਾਰੀ ਕੋਲਕਾਤਾ ਸਥਿਤ ਬਾਇਟੈਕ ਕੰਪਨੀ ਜੀਸੀਸੀ ਬਾਇਓਟੈਕ ਨੂੰ ਦਿੱਤੀ ਗਈ ਹੈ ਜੋ ਪੀਪੀਪੀ ਮੋਡ ਵਿਚ ਅਗਲੇ 3 ਤੋਂ 4 ਦਿਨਾਂ ਵਿਚ ਕਿੱਟ ਬਣਾਉਣਾ ਸ਼ੁਰੂ ਕਰ ਦੇਵੇਗੀ।ਉਮੀਦ ਹੈ ਕਿ ਅਗਲੇ ਇੱਕ ਹਫਤੇ ਵਿਚ ਇਹ ਮੇਡ ਇਨ ਇੰਡੀਆ ਕਿੱਟ ਬਾਜ਼ਾਰ ਵਿਚ ਉਪਲਬਧ ਹੋਵੇਗੀ।