ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਯਾਤਰਾ ਦੇ ਬਾਅਦ ਭਾਰਤ ਪਰਤ ਆਏ ਹਨ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਕਈ ਮੁੱਦੇ ਖਾਸ ਚਰਚਾ ਵਿਚ ਰਹੇ। ਇਨ੍ਹਾਂ ਵਿਚੋਂ ਇਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਮ ਓਬਾਮਾ ਦਾ ਭਾਰਤੀ ਮੁਸਲਮਾਨਾਂ ਨੂੰ ਲੈ ਕੇ ਦਿੱਤਾ ਗਿਆ ਬਿਆਨ ਸੀ ਜਿਸ ਨੂੰ ਲੈ ਕੇ ਚਰਚਾ ਅਜੇ ਵੀ ਜਾਰੀ ਹੈ।
ਕੌਮਾਂਤਰੀ ਧਾਰਮਿਕ ਆਜ਼ਾਦੀ ‘ਤੇ ਅਮਰੀਕੀ ਕਮਿਸ਼ਨ ਦੇ ਇਕ ਸਾਬਕਾ ਕਮਿਸ਼ਨਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜਵਾਬ ਦਿੱਤਾ ਹੈ। ਜਾਨੀ ਮੂਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਨਿੰਦਾ ਕਰਨ ਤੋਂ ਜ਼ਿਆਦਾ ਉਸ ਦੀ ਤਾਰੀਫ ਕਰਨ ਵਿਚ ਆਪਣੀ ਊਰਜਾ ਖਰਚ ਕਰਨੀ ਚਾਹੀਦੀ ਹੈ।
ਬਰਾਕ ਓਬਾਮਾ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਮੌਜੂਦਾ ਰਾਸ਼ਟਰਪਤੀ ਜੋ ਬਾਇਡੇਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦੇ ਹਨ ਤਾਂ ਬਹੁ-ਗਿਣਤੀ ਹਿੰਦੂ ਭਾਰਤ ਵਿਚ ਮੁਸਲਿਮ ਘੱਟ ਗਿਣਤੀ ਦੀ ਸੁਰੱਖਿਆ ‘ਤੇ ਉਨ੍ਹਾਂ ਨੂੰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਭਾਜਪਾ ਦੇ ਕਈ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ : ਕੱਲ੍ਹ ਜਾਰੀ ਹੋਵੇਗਾ 2023 ਵਨਡੇ ਵਰਲਡ ਕੱਪ ਦਾ ਸ਼ੈਡਿਊਲ, ਪਾਕਿਸਤਾਨ ਨੇ ਅਹਿਮਦਾਬਾਦ ‘ਚ ਖੇਡਣ ਲਈ ਦਿੱਤੀ ਸਹਿਮਤੀ
ਬਰਾਕ ਓਬਾਮਾ ਦੀ ਟਿੱਪਣੀ ‘ਤੇ ਜਾਨੀ ਮੂਰ ਨੇ ਕਿਹਾ ਕਿ ਭਾਰਤ ਮਨੁੱਖੀ ਇਤਿਹਾਸ ਵਿਚ ਸਭ ਤੋਂ ਵਿਭਿੰਨਤਾ ਵਾਲਾ ਦੇਸ਼ ਹੈ ਤੇ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਰੀਫ ਕਰਨੀ ਚਾਹੀਦੀ ਹੈ। ਭਾਰਤ ਮਨੁੱਖੀ ਇਤਿਹਾਸ ਵਿਚ ਵਿਭਿੰਨਤਾ ਵਾਲਾ ਦੇਸ਼ ਹੈ।
ਵੀਡੀਓ ਲਈ ਕਲਿੱਕ ਕਰੋ -: