ਵਧਦੇ ਓਮੀਕਰੋਨ ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। IPL-2022 ਦੀ 7 ਤੇ 8 ਫਰਵਰੀ ਨੂੰ ਹੋਣ ਵਾਲੀ ਨਿਲਾਮੀ ‘ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। 2 ਦਿਨ ਚੱਲਣ ਵਾਲੀ ਇਹ ਨਿਲਾਮੀ ਬੇਂਗਲੁਰੂ ਵਿਚ ਹੋਵੇਗੀ। ਪਹਿਲਾਂ ਇਹ ਖਬਰ ਸੀ ਕਿ IPL ਦਾ ਮੈਗਾ ਆਕਸ਼ਨ ਦੁਬਈ ਵਿਚ ਕੀਤਾ ਜਾਵੇਗਾ ਪਰ ਅਧਿਕਾਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਭਾਰਤ ਵਿਚ ਕੋਰੋਨਾ ਦੇ ਹਾਲਾਤ ਨਾ ਵਿਗੜੇ ਤਾਂ ਨਿਲਾਮੀ ਭਾਰਤ ‘ਚ ਹੀ ਹੋਵੇਗੀ।
ਮੈਗਾ ਨਿਲਾਮੀ ‘ਚ ਸਭ ਤੋਂ ਵੱਧ ਪੈਸੇ ਪੰਜਾਬ ਕਿੰਗਸ ਕੋਲ ਹੋਣਗੇ। ਇਹ ਫ੍ਰੈਂਚਾਈਜੀ ਨਿਲਾਮੀ ਵਿਚ 72 ਕਰੋੜ ਰੁਪਏ ਨਾਲ ਜਾਵੇਗੀ। ਨਾਲ ਹੀ ਰਾਜਸਥਾਨ ਕੋਲ 62 ਕਰੋੜ ਅਤੇ ਹੈਦਰਾਬਾਦ ਕੋਲ 68 ਕਰੋੜ ਬਚੇ ਹਨ। ਸਭ ਤੋਂ ਘੱਟ ਪੈਸੇ ਦਿੱਲੀ ਕੋਲ ਹਨ। ਉਹ ਨਿਲਾਮੀ ਵਿਚ 47.50 ਕਰੋੜ ਨਾਲ ਉਤਰੇਗੀ। ਇਸ ਵਾਰ IPL ‘ਚ 8 ਨਹੀਂ ਸਗੋਂ 10 ਟੀਮਾਂ ਨਜ਼ਰ ਆਉਣਗੀਆਂ। ਆਰਪੀ ਸੰਜੀਵ ਗੋਇਨਕਾ ਗਰੁੱਪ ਨੇ ਲਖਨਊ ਦੀ ਟੀਮ ਨੂੰ 7090 ਕਰੋੜ ਰੁਪਏ ‘ਚ ਖਰੀਦਿਆ ਹੈ ਤੇ 5 ਸਾਲ ਬਾਅਦ ਦੁਬਾਰਾ ਲੀਗ ਵਿਚ ਵਾਪਸੀ ਕਰ ਲਈ ਹੈ। ਇਸ ਤੋਂ ਪਹਿਲਾਂ ਗੋਇਨਕਾ ਗਰੁੱਪ ਕੋਲ ਦੋ ਸਾਲ 2016 ਤੇ 2017 ‘ਚ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਦੀ ਟੀਮ ਰਹੀ ਸੀ। ਉਥੇ CVC ਨੇ 5166 ਕਰੋੜ ਰੁਪਏ ਵਿਚ ਅਹਿਮਦਾਬਾਦ ਦੀ ਟੀਮ ਖਰੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
IPL 2022 ਲਈ 8 ਟੀਮਾਂ ਨੇ ਕੁੱਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਰਿਟੇਨ ਕੀਤੇ ਗਏ ਖਿਡਾਰੀਆਂ ਵਿਚ ਕੋਲਕਾਤਾ ਦੇ ਵੇਂਕਟੇਸ਼ਨ ਅਈਅਰ ਅਤੇ ਸਨਰਾਈਜਰਸ ਹੈਦਰਾਬਾਦ ਦੇ ਉਮਰਾਨ ਮਲਿਕ ਦੀ ਸੈਲਰੀ ਤਾਂ 39 ਗੁਣਾ ਜ਼ਿਆਦਾ ਵੱਧ ਗਈ ਹੈ। ਨਾਲ ਹੀ ਚੇਨਈ ਦੇ ਰਿਤੂਰਾਜ ਗਾਇਕਵਾੜ ਨੂੰ 2022 ਦੇ ਸੀਜਨ ‘ਚ 6 ਕਰੋੜ ਮਿਲਣਗੇ, ਜਦੋਂ ਕਿ 2021 ਸੀਜ਼ਨ ‘ਚ ਇਸ ਖਿਡਾਰੀ ਦੀ ਸੈਲਰੀ ਸਿਰਫ 20 ਲੱਖ ਸੀ।