ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ‘ਤੇ ਐੱਫ.ਆਈ.ਆਰ. ਦਰਜ ਕਰਨ ਨੂੰ ਇੱਕ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਤਿੰਨ ਡੀਜੀਪੀ ਬਦਲੇ ਗਏ। ਹਿਸਟਰੀ ਵੇਖ ਲਓ ਕਦੇ ਵੀ ਡੀਜੀਪੀ ਇਸ ਤਰ੍ਹਾਂ ਬਦਲੇ ਨਹੀਂ ਜਾਂਦੇ।
ਉਨ੍ਹਾਂ ਕਿਹਾ ਕਿ ਇਹ ਇਸੇ ਲਈ ਕੀਤਾ ਗਿਆ ਕਿ ਬਾਦਲਾਂ ਤੇ ਮਜੀਠੀਆ ਨੂੰ ਫੜ ਕੇ ਅੰਦਰ ਕਰ ਦੇਈਏ। ਪਹਿਲਾਂ ਵਾਲੇ ਡੀਜੀਪੀ ਤਾਂ ਮੰਨੇ ਨਹੀਂ ਤਾਂ ਹੁਣ ਇਹ ਨਵਾਂ ਡੀਜੀਪੀ ਲਾਇਆ ਹੈ। ਉਨ੍ਹਾਂ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਤੁਸੀਂ ਕਾਹਨੂੰ ਔਖੇ ਹੁੰਦੇ ਹੋ ਮੈਨੂੰ ਹੀ ਲੈ ਜਾਓ।’
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਹੈ। ਜੇ ਕੋਈ ਸਰਕਾਰ ਅਜਿਹੀ ਨੀਤੀ ਅਪਣਾਉਂਦੀ ਹੈ ਤਾਂ ਉਸ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਹ ਸਰਕਾਰ ਹਰ ਤਰ੍ਹਾਂ ਤੋਂ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ‘ਤੇ ਅਜਿਹੇ ਸੈਂਕੜੇ ਮੁਕੱਦਮੇ ਕੀਤੇ ਹਨ, ਇਥੋਂ ਤੱਕ ਕਿ ਮੇਰੀ ਪਤਨੀ ‘ਤੇ ਵੀ ਮੁਕੱਦਮਾ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਵੱਡੇ ਬਾਦਲ ਨੇ ਕਿਹਾ ਕਿ ਸਰਕਾਰਾਂ ਸਮਝਦੀਆਂ ਨਹੀਂ ਕਿ ਸਰਕਾਰ ਦਾ ਮਤਲਬ ਕੀ ਹੁੰਦਾ ਹੈ। ਸਰਕਾਰ ਦਾ ਕੰਮ ਬਦਲਾਖੋਰੀ ਨਹੀਂ, ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੇਵਾ ਕਰਨਾ।
ਇਹ ਵੀ ਪੜ੍ਹੋ : ਪੰਜਾਬ ਚੋਣਾਂ ‘ਚ BJP ਦਾ ਧਮਾਕਾ, 4 ਗਾਇਕਾਂ ਸਣੇ ਸਾਬਕਾ ਮੰਤਰੀ, MP ਤੇ ਕਈ MLAs ਫੜਨਗੇ ਭਗਵਾ ਪੱਲਾ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਿਸੇ ਪਾਰਟੀ ਦੇ ਨਾਲ ਹੈ, ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹ ਸਾਰੀਆਂ ਪਾਰਟੀਆਂ ਦਾ ਲੀਡਰ ਹੁੰਦਾ ਹੈ। ਮਜੀਠੀਆ ‘ਤੇ ਮਾਮਲਾ ਦਰਜ ਕਰਨ ਦੀ ਕਾਰਵਾਈ ‘ਤੇ ਉਨ੍ਹਾਂ ਕਿਹਾ ਕਿ ਅਸੀਂ ਲੜਾਈ ਲੜਾਂਗੇ। ਇਹ ਸਾਡੇ ਵਾਸਤੇ ਨਵੀਂ ਗੱਲ ਨਹੀਂ ਹੈ।