ਸੁਡਾਨ ਵਿੱਚ ਘਰੇਲੂ ਯੁੱਧ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਆਪਰੇਸ਼ਨ ਕਾਵੇਰੀ ਦੇ ਤਹਿਤ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਸੂਡਾਨ ਵਿੱਚ ਫਸੇ 365 ਭਾਰਤੀ ਦਿੱਲੀ ਪਰਤ ਆਏ। ਇਹ ਸੂਡਾਨ ‘ਤੋਂ ਬਚਾਏ ਗਏ ਭਾਰਤੀਆਂ ਦਾ 6ਵਾਂ ਬੈਚ ਹੈ। ਇਸ ਤੋਂ ਇਲਾਵਾ 231 ਭਾਰਤੀਆਂ ਨੂੰ ਲੈ ਕੇ ਇਕ ਹੋਰ ਜਹਾਜ਼ ਸ਼ਨੀਵਾਰ ਸਵੇਰੇ ਨਵੀਂ ਦਿੱਲੀ ਪਹੁੰਚਿਆ ਸੀ। ਭਾਰਤੀਆਂ ਦੇ 14ਵੇਂ ਜੱਥੇ ਵਿੱਚ ਸ਼ਨੀਵਾਰ 29 ਅਪ੍ਰੈਲ ਨੂੰ ਭਾਰਤੀ ਜਲ ਸੈਨਾ ਦੇ ਜਹਾਜ਼ INS ਤੇਗ ਤੋਂ 288 ਨਾਗਰਿਕਾਂ ਨੂੰ ਸਫਲਤਾਪੂਰਵਕ ਬਚਾਇਆ ਗਿਆ।
ਇਹ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਭਾਰਤੀ ਨਾਗਰਿਕਾਂ ਦਾ 14ਵਾਂ ਜੱਥਾ ਆਪਰੇਸ਼ਨ ਕਾਵੇਰੀ ਤਹਿਤ ਸੂਡਾਨ ਛੱਡ ਗਿਆ ਹੈ। INS ਤੇਗ 288 ਲੋਕਾਂ ਨੂੰ ਲੈ ਕੇ ਜੇਦਾਹ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਸੂਡਾਨ ਵਿੱਚ ਤਾਇਨਾਤ INS ਸੁਮੇਧਾ ਤੋਂ ਵੀ 300 ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਸੂਡਾਨ ਤੋਂ ਹੁਣ ਤੱਕ 2400 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਖਰਾਬ ਮੌਸਮ ਕਾਰਨ ਰੁਕੀ ਚਾਰਧਾਮ ਯਾਤਰਾ, ਲੈਂਡਸਲੈਡ ਦਾ ਵੀ ਖ਼ਤਰਾ, ਸ਼੍ਰੀਨਗਰ ‘ਚ ਰੁਕੇ ਸ਼ਰਧਾਲੂ
ਇਸ ਦੇ ਨਾਲ ਹੀ 229 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਬੈਂਗਲੁਰੂ ਲਈ ਰਵਾਨਾ ਹੋਇਆ ਹੈ। ਇਹ ਸਾਰੇ ਲੋਕ ਭਾਰਤੀ ਫੌਜ ਦੀ ਮਦਦ ਨਾਲ ਚਲਾਏ ਜਾ ਰਹੇ ਆਪਰੇਸ਼ਨ ਕਾਵੇਰੀ ਤਹਿਤ ਜੇਦਾਹ ਪਹੁੰਚਣਗੇ। ਇਸ ਦੌਰਾਨ ਦੇਸ਼ ਪਰਤਣ ‘ਤੇ ਨਾਗਰਿਕਾਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਇਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: