ਤੁਰਕੀ ‘ਚ ਭੂਚਾਲ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ‘ਆਪ੍ਰੇਸ਼ਨ ਦੋਸਤ’ ਪੂਰਾ ਹੋ ਗਿਆ ਹੈ। ਭਾਰਤੀ ਸੈਨਾ ਦੀ ਟੀਮ ਸੋਮਵਾਰ ਸਵੇਰੇ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਤੋਂ ਵਾਪਸ ਪਰਤੀ। ਜਹਾਜ਼ ਸਵੇਰੇ ਕਰੀਬ 10 ਵਜੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਉਤਰਿਆ। ਜਦੋਂ ਫੌਜ ਦੀ ਟੀਮ ਤੁਰਕੀ ਤੋਂ ਰਵਾਨਾ ਹੋਈ ਤਾਂ ਬਹੁਤ ਸਾਰੀਆਂ ਯਾਦਾਂ ਅਤੇ ਤੋਹਫ਼ੇ ਲੈ ਕੇ ਵਾਪਸ ਆਈ। ਉੱਥੇ ਬਹੁਤ ਸਾਰੇ ਦੋਸਤ ਬਣਾਏ।

ਇੱਕ ਵਲੰਟੀਅਰ ਨੇ ਆਪਣੀ ਟੀ-ਸ਼ਰਟ ‘ਤੇ ਭਾਰਤੀ ਫੌਜ ਦੇ ਸਾਰੇ ਜਵਾਨਾਂ ਦੇ ਦਸਤਖਤ ਲਏ ਹਨ। ਜਵਾਨਾਂ ਨੇ ਉੱਥੇ ਮੌਜੂਦ ਲੋਕਾਂ ਨਾਲ ਫੋਟੋਸ਼ੂਟ ਵੀ ਕਰਵਾਇਆ। ਦੱਸ ਦੇਈਏ ਇਸ ਤੋਂ ਪਹਿਲਾਂ, ਸਾਰੇ 151 NDRF ਕਰਮਚਾਰੀ ਵੀ ਐਤਵਾਰ ਸਵੇਰ ਤੱਕ ਤਿੰਨ ਉਡਾਣਾਂ ਰਾਹੀਂ ਵਾਪਸ ਆ ਚੁੱਕੇ ਹਨ। ਇਸ ਸਬੰਧੀ ਭਾਰਤ ‘ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਵੀ ਕੀਤਾ।

ਟਵੀਟ ਵਿਚ ਬਾਗਚੀ ਨੇ ਲਿਖਿਆ ਕਿ ਆਪ੍ਰੇਸ਼ਨ ਦੋਸਤ ਦੇ ਤਹਿਤ ਤੁਰਕੀ ‘ਚ ਤਾਇਨਾਤ ਭਾਰਤੀ ਫੌਜ ਦੀ ਮੈਡੀਕਲ ਟੀਮ ਭਾਰਤ ਪਹੁੰਚ ਗਈ ਹੈ। 99-ਮੈਂਬਰੀ ਟੀਮ ਨੇ ਸਫਲਤਾਪੂਰਵਕ ਹੈਤੀ ਦੇ ਇਨਸ਼ੇਡਰੂਨ ਵਿਖੇ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ ਸਥਾਪਿਤ ਕੀਤਾ ਅਤੇ ਚਲਾਇਆ। ਇਸ ਵਿੱਚ ਲਗਾਤਾਰ 24 ਘੰਟੇ ਕਰੀਬ 4000 ਮਰੀਜ਼ਾਂ ਦੀ ਦੇਖਭਾਲ ਕੀਤੀ ਗਈ।
ਇਹ ਵੀ ਪੜ੍ਹੋ : ਤਰਨਤਾਰਨ : ਡਿਊਟੀ ‘ਤੇ ਤਾਇਨਾਤ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ
ਦੱਸ ਦੇਈਏ 7 ਫਰਵਰੀ ਦੀ ਸਵੇਰ ਨੂੰ ਆਗਰਾ ਦੇ 60 ਪੈਰਾ ਫੀਲਡ ਹਸਪਤਾਲ ਤੋਂ 99 ਮੈਂਬਰੀ ਭਾਰਤੀ ਫੌਜ ਦੀ ਮੈਡੀਕਲ ਟੀਮ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਵਿੱਚ ਤੁਰਕੀ ਗਈ ਸੀ। ਫੀਲਡ ਹਸਪਤਾਲ ਦੀ ਮੈਡੀਕਲ ਅਫਸਰ ਮੇਜਰ ਬੀਨਾ ਤਿਵਾਰੀ ਨੇ ਕਿਹਾ, “ਅਸੀਂ ਦੋਸਤ ਦਾ ਆਪਰੇਸ਼ਨ ਪੂਰਾ ਕਰਕੇ ਭਾਰਤ ਵਾਪਸ ਆ ਗਏ ਹਾਂ। ਤੁਰਕੀ ਵਿੱਚ ਹਸਪਤਾਲ ਸਥਾਪਤ ਕਰਨ ਦੇ 1-2 ਘੰਟਿਆਂ ਦੇ ਅੰਦਰ, ਅਸੀਂ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਉੱਥੇ ਸਾਡੀ ਮਦਦ ਕਰਨ ਲਈ ਤੁਰਕੀ ਸਰਕਾਰ ਦਾ ਧੰਨਵਾਦ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























