26 ਜਨਵਰੀ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਤੋਂ ਅਲਰਟ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਕੋਲ ਰਿਪੋਰਟ ਆਈ ਹੈ ਕਿ ਪੰਜਾਬ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ।
ਸੈੱਲ ਨੇ ਅਨਲਾਅਫੁੱਲ ਐਕਟੀਵਿਟੀਜ਼ ਅਮੈਂਡਮੈਂਟ ਆਰਡੀਨੈਂਸ 2004 ਦੀ ਸੈਕਸ਼ਨ 17, 19, 20 ਆਈਪੀਸੀ ਦੀ ਸੈਕਸ਼ਨ 120ਬੀ ਅਤੇ ਆਰਮਸ ਐਕਟ ਦੀ ਸੈਕਸ਼ਨ 25 ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਜੱਗੂ ਭਗਵਾਨਪੁਰੀਆ ਦਾ ਵੀ ਨਾਂ ਹੈ। ਹੋਰ ਸ਼ੱਕੀਆਂ ਵਿਚ ਕਪੂਰਥਲਾ ਦਾ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਬਲ, ਪਟਿਆਲਾ ਦਾ ਪ੍ਰਗਟ ਸਿੰਘ, ਅੰਮ੍ਰਿਤਸਰ ਦੇ ਤਲਵੰਡੀ ਵਾਸੀ ਦਰਮਨਜੋਤ ਸਿੰਘ ਉਰਫ ਦਰਮਨ ਕਾਹਲੋਂ, ਮੋਹਾਲੀ ਦੇ ਮਟੌੜ ਵਾਸੀ ਪਰਮਜੀਤ ਸਿੰਘ ਉਰਫ ਪੰਮਾ ਸ਼ਾਮਲ ਹੈ।
ਰਿਪੋਰਟ ਮੁਤਾਬਕ ਸ਼ੱਕੀਆਂ ਦੇ ਮਨਸੂਬੇ ਪੰਜਾਬ ਸਣੇ ਪੂਰੇ ਭਾਰਤ ਵਿਚ ਟਾਰਗੈੱਟ ਕਿਲਿੰਗ ਤੇ ਹੋਰ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਹੈ। ਇਸ ਲਈ ਜੱਗੂ ਭਗਵਾਨਪੁਰੀਆ ਤੇ ਪ੍ਰਗਟ ਸਿੰਘ ਨੌਜਵਾਨਾਂ ਤੇ ਹਥਿਆਰਾਂ ਦੀ ਸਪਲਾਈ ਵਿਚ ਲੱਗੇ ਹਨ। ਇਨ੍ਹਾਂ ਦੀ ਮਦਦ ਅੰਮ੍ਰਿਤ ਬਲ ਤੇ ਦਰਮਨ ਕਾਹਲੋਂ ਕਰ ਰਹੇ ਹਨ।
SSOC ਨੇ ਹੁਣੇ ਜਿਹੇ ਅੰਮ੍ਰਿਤਪਾਲ ਸਿੰਘ ਦੇ ਤਿੰਨ ਮੈਂਬਰ ਅੰਮ੍ਰਿਤਸਰ ਦੇ ਯੁਵਰਾਜ ਸਿੰਘ, ਤਰਨਤਾਰਨ ਦੇ ਨਿਸ਼ਾਨ ਸਿੰਘ ਤੇ ਲੁਧਿਆਣਾ ਦੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ। ਮੋਹਾਲੀ ਦੇ ਇਕ ਨੇਤਾ ਦੀ ਹੱਤਿਆ ਦੀ ਪਲਾਨਿੰਗ ਕਰਨ ਦੇ ਮਾਮਲੇ ਵਿਚ ਇਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ।
ਪੰਜਾਬ ਦੇ ਡੀਜੀਪੀ ਦੇ ਹੁਕਮਾਂ ‘ਤੇ ਆਪ੍ਰੇਸ਼ਨ ਈਗਲ-2 ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਮੋਹਾਲੀ ਜ਼ਿਲ੍ਹੇ ਵਿਚ ਅਪਰਾਧਿਕ ਤੱਤਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਨਾਕੇਬੰਦੀ, ਪੈਟਰੋਲਿੰਗ ਕੀਤੀ ਜਾ ਰਹੀ ਹੈ। ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਥਾਵਾਂ ‘ਤੇ ਚੈਕਿੰਗ ਮੁਹਿੰਮ ਚਲਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: