ਪੰਜਾਬ ਵਿਚ ਅੱਧੀ ਰਾਤ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਨੀ ਸਰਕਾਰ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਸਹੋਤਾ ਦੀ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਸਨ। ਚਟੋਪਾਧਿਆਏ ਹੀ ਸਿੱਧੂ ਦੀ ਪਸੰਦ ਸਨ ਪਰ ਚੰਨੀ ਨੇ ਆਪਣੀ ਪਸੰਦ ਦੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦੇ ਦਿੱਤਾ। ਹਾਲਾਂਕਿ ਹੁਣ ਇਸ ਨਵੀਂ ਤਾਇਨਾਤੀ ਤੋਂ ਬਾਅਦ ਪੰਜਾਬ ਵਿਚ ਤਾਬੜਤੋੜ ਪੁਲਿਸ ਕਾਰਵਾਈ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਲਗਾਤਾਰ ਡੀਜੀਪੀ ਬਦਲਣ ਦੀ ਮੰਗ ਕਰ ਰਹੇ ਸਨ ਪਰ ਸੀ. ਐੱਮ. ਚੰਨੀ ਸਹੋਤਾ ਨੂੰ ਲੈ ਕੇ ਅੜੇ ਹੋਏ ਸਨ ਪਰ ਅਚਾਨਕ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐੱਸ. ਕੇ. ਅਸਥਾਨਾ ਦੀ ਚਿੱਠੀ ਲੀਕ ਹੋਣ ਤੋਂ ਬਾਅਦ ਸਰਕਾਰ ‘ਤੇ ਦਬਾਅ ਵਧ ਗਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ਪੰਜਾਬ: DC-SSP ਸਭ ਦੇਖ ਲਏ, ਜੋ ਚੋਣਾਂ ‘ਚ ਸਹੀ ਕੰਮ ਨਹੀਂ ਕਰੇਗਾ, ਉਸ ਦੀ ਛੁੱਟੀ- EC ਸੁਸ਼ੀਲ ਚੰਦਰਾ
ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਕਿ ਹੁਣ ਤੱਕ ਨਵੇਂ ਕਾਰਜਕਾਰੀ ਡੀਜੀਪੀ ਲਈ UPSC ਨੇ ਪੈਨਲ ਨਹੀਂ ਭੇਜਿਆ ਹੈ। ਯੂ. ਪੀ. ਐੱਸ. ਸੀ. ਨੇ ਪੈਨਲ ਲਈ 21 ਦਸੰਬਰ ਨੂੰ ਮੀਟਿੰਗ ਬੁਲਾਈ ਹੈ ਜਿਸ ਵਿਚ ਪੰਜਾਬ ਤੋਂ ਚੀਫ ਸੈਕ੍ਰੇਟਰੀ ਸਣੇ 3 ਅਫਸਰ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ 4 ਦਿਨ ਪਹਿਲਾਂ ਹੀ ਸਰਕਾਰ ਦਾ ਇਹ ਫੈਸਲਾ ਡਰੱਗ ਕੇਸ ‘ਚ ਵੱਡੀ ਕਾਰਵਾਈ ਦੀ ਕੋਸ਼ਿਸ਼ ਦੇ ਸੰਕੇਤ ਦੇ ਰਿਹਾ ਹੈ।