ਬੀਤੀ ਰਾਤ ਨੂੰ ਸੀਮਾ ਚੌਕੀ ਦਰਿਆ ਮੰਦਸੌਰ ਦੇ ਇਲਾਕੇ ਵਿਚ ਪਾਕਿਸਤਾਨ ਵੱਲੋਂ ਡ੍ਰੋਨ ਆਇਆ ਜਿਸ ‘ਤੇ ਸੀਮਾ ਸੁਰੱਖਿਆ ਬਲ ਦੇ ਬਹਾਦਰ ਜਵਾਨਾਂ ਨੇ 10 ਰਾਊਂਡ ਫਾਇਰ ਕੀਤੇ ਅਤੇ ਰੌਸ਼ਨੀ ਵਾਲੇ ਬੰਬ ਦਾਗੇ ਜਿਸ ਕਾਰਨ ਡ੍ਰੋਨ ਵਾਪਸ ਪਾਕਿਸਤਾਨ ਚਲਾ ਗਿਆ।
ਪੂਰੇ ਇਲਾਕੇ ਦੀ ਡੂੰਘੀ ਤਲਾਸ਼ੀ ਕੀਤੀ ਜਾ ਰਰੀ ਹੈ। ਪਾਕਿਸਤਾਨੀ ਬੀਓਪੀ ਪੁਰਾਣੀ ਸ਼ਾਹਪੁਰ 22 ਸੌ ਮੀਟਰ ਦੂਰੀ ‘ਤੇ ਹੈ। ਇਹ ਇਲਾਕਾ 72 ਬਟਾਲੀਅਨ ਦਾ ਰਾਮਦਾਸ ਪੁਲਿਸ ਸਟੇਸ਼ਨ ਦੇ ਅੰਦਰ ਅਜਨਾਲਾ ਵਿਚ ਹੈ। ਸਾਰੇ ਪਿੰਡ ਵਾਸੀਆਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਸੀਮਾ ਸੁਰੱਖਿਆ ਬਲ ਤੇ ਪੁਲਿਸ ਨੂੰ ਕੋਈ ਵੀ ਸ਼ੱਕੀ ਚੀਜ਼ ਦੇਖਣ ਜਾਂ ਸੁਣਨ ‘ਤੇ ਤੁਰੰਤ ਸੂਚਿਤ ਕਰਨ।
ਦੱਸ ਦੇਈਏ ਕਿ ਅਜਨਾਲਾ ਨੇੜੇ ‘ਤੇ ਬੀਤੀ ਰਾਤ ਨੂੰ ਪਾਕਿਸਤਾਨੀ ਤਸਕਰਾਂ ਵੱਲੋਂ ਇੱਕ ਵਾਰ ਫਿਰ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਧੀ ਰਾਤ ਨੂੰ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਨੂੰ ਭਾਰਤੀ ਸਰਹੱਦ ਵਿਚ ਭੇਜਿਆ। ਬਟਾਲੀਅਨ 72 ਦੇ ਜਵਾਨ ਗਸ਼ਤ ‘ਤੇ ਸਨ। ਇਸੇ ਦੌਰਾਨ ਉਨ੍ਹਾਂ ਨੇ ਸਰਹੱਦ ‘ਤੇ ਡ੍ਰੋਨ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਆਵਾਜ਼ ਮੁਤਾਬਕ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਚੱਲਣ ਦੇ ਕੁਝ ਸੈਕੰਡ ਅੰਦਰ ਹੀ ਡ੍ਰੋਨ ਦੀ ਆਵਾਜ਼ ਬੰਦ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: