ਅੰਤਰਾਸ਼ਟਰੀ ਸਰਹੱਦ ਅਟਾਰੀ ਦੇ ਰਸਤੇ ਵੀਰਵਾਰ ਨੂੰ ਭਾਰਤ ਨੇ ਇਕ ਪਾਕਿਸਤਾਨੀ ਜਾਸੂਸ ਨੂੰ 16 ਸਾਲ ਬਾਅਦ ਉਸ ਦੇ ਵਤਨ ਰਵਾਨਾ ਕੀਤਾ। 16 ਸਾਲ ਪਾਕਿਸਤਾਨੀ ਜਾਸੂਸ ਭਾਰਤੀ ਜੇਲ੍ਹ ਵਿਚ ਬੰਦ ਸੀ। ਜਾਸੂਸ ਕਰਾਚੀ ਦਾ ਰਿਹਣ ਵਾਲਾ ਤਾਸੀਨ ਅਜੀਮ ਸੀ ਜੋ ਕਿ 2006 ਵਿਚ ਨੇਪਾਲ ਦੇ ਰਸਤੇ ਬਿਨਾਂ ਵੀਜ਼ਾ ਪਾਸਪੋਰਟ ਭਾਰਤ ਵਿਚ ਆ ਗਿਆ ਸੀ। ਉਸ ਨੂੰ ਲਖਨਊ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।
ਪਾਕਿਸਤਾਨ ਜਾਣ ਤੋਂ ਪਹਿਲਾਂ ਤਾਸੀਨ ਅਜੀਮ ਨੇ ਹੀ ਦੱਸਿਆ ਕਿ ਉਹ ਕਰਾਚੀ ਦਾ ਰਹਿਣ ਵਾਲਾ ਹੈ। 2006 ਵਿਚ ਜਦੋੰ ਉਹ ਸਿਰਫ 24 ਸਾਲ ਦਾ ਸੀ ਤਾਂ ਜਾਸੂਸੀ ਕਰਨ ਲਈ ਨੇਪਾਲ ਦੇ ਰਸਤੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਸੀ। ਉਹ ਲਖਨਊ ਵਿਚ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕੋਰਟ ਨੇ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਸੀ।
ਸਜ਼ਾ ਪੂਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੁਲਿਸ ਨਾਲ ਉਸ ਦਾ ਝਗੜਾ ਹੋਇਆ ਤੇ ਉਸ ‘ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਇਕ ਹੋਰ ਮਾਮਲਾ ਦਰਜ ਹੋ ਗਿਆ, ਜਿਸ ਵਿਚ ਉਸ ਨੂੰ 4.5 ਸਾਲ ਦੀ ਸਜ਼ਾ ਹੋਈ। ਉਸ ਨੇ ਕੁੱਲ 16 ਸਾਲ ਦੀ ਸਜ਼ਾ ਭਾਰੀਤ ਜੇਲ੍ਹਾਂ ਵਿਚ ਕੱਟੀ ਹੈ।ਉਹ ਖੁਸ਼ ਹੈ ਕਿ ਹੁਣ ਉਸ ਨੂੰ ਪਾਕਿਸਾਤਨ ਜਾਣ ਦਾ ਮੌਕਾ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਅਟਾਰੀ ਸਰਹੱਦ ਦੇ ਪ੍ਰੋਟੋਕਾਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਨੂੰ ਸਜ਼ਾ ਪੂਰੀ ਹੋਣ ਦੇ ਬਾਅਦ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ। ਬਿਨਾਂ ਪਾਸਪੋਰਟ ਤੇ ਵੀਜ਼ਾ ਦੇ ਆਉਣ ‘ਤੇ ਲਖਨਊ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਤੇ ਉੁਸ ਨੂੰ ਵੱਖ-ਵੱਖ ਮਾਮਲਿਆਂ ਵਿਚ 16 ਸਾਲ ਦੀ ਸਜ਼ਾ ਹੋਈ ਸੀ। ਲਖਨਊ ਪੁਲਿਸ ਉਸ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਅਟਾਰੀ ਤਕ ਲੈ ਕੇ ਆਈ ਸੀ। ਅਟਾਰੀ ਦੇ ਰਸਤੇ ਪਾਕਿਸਤਾਨ ਭੇਜ ਦਿੱਤਾ ਗਿਆ ਹੈ।