ਬੈਂਗਲੁਰੂ ਪੁਲਿਸ ਨੇ 56 ਸਾਲਾ ਪ੍ਰਵੀਨ ਕੁਮਾਰ ਨੂੰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (KIA) ਤੋਂ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪ੍ਰਵੀਨ ਅਕਾਸਾ ਏਅਰਲਾਈਨਜ਼ ਦੀ ਫਲਾਈਟ ‘ਚ ਅਹਿਮਦਾਬਾਦ ਤੋਂ ਬੈਂਗਲੁਰੂ ਜਾ ਰਿਹਾ ਸੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੂੰ ਬੈਂਗਲੁਰੂ ਹਵਾਈ ਅੱਡੇ ‘ਤੇ ਬੀੜੀ ਪੀਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਵੀਨ ਨੇ ਦੱਸਿਆ ਕਿ ਉਹ ਪਹਿਲੀ ਵਾਰ ਜਹਾਜ਼ ਵਿੱਚ ਬੈਠਾ ਸੀ। ਉਹ ਅਕਸਰ ਟਰੇਨ ‘ਚ ਸਫਰ ਕਰਦੇ ਸਮੇਂ ਸਿਗਰਟ ਪੀਂਦਾ ਹੈ। ਉਸ ਨੇ ਕਿਹਾ- ਅਸੀਂ ਜਹਾਜ਼ ਵਿਚ ਵੀ ਅਜਿਹਾ ਕਰ ਸਕਦੇ ਹਾਂ, ਇਹ ਸੋਚ ਕੇ ਉਸ ਨੇ ਟਾਇਲਟ ਵਿਚ ਬੀੜੀ ਪੀ ਲਈ। ਪ੍ਰਵੀਨ ਰਾਜਸਥਾਨ ਦੇ ਪਾਲੀ ਦਾ ਰਹਿਣ ਵਾਲਾ ਹੈ। ਉਹ ਕਿਸੇ ਰਿਸ਼ਤੇਦਾਰ ਦੀ ਮੌਤ ‘ਤੇ ਬੰਗਲੌਰ ਜਾ ਰਿਹਾ ਸੀ।
ਦੁਪਹਿਰ ਕਰੀਬ 1:10 ਵਜੇ ਬੈਂਗਲੁਰੂ ‘ਚ ਉਤਰਨ ‘ਤੇ ਏਅਰਲਾਈਨ ਦੇ ਡਿਊਟੀ ਮੈਨੇਜਰ ਵਿਜੇ ਥੁੱਲੁਰੂ ਨੇ ਕੁਮਾਰ ਖਿਲਾਫ ਏਅਰਪੋਰਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਕੇਆਈਏ ਦੇ ਇੱਕ ਅਧਿਕਾਰੀ ਮੁਤਾਬਕ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਹਰ ਯਾਤਰੀ ਦੀ ਸੁਰੱਖਿਆ ਜਾਂਚ ਹੁੰਦੀ ਹੈ। ਉਸ ਸਮੇਂ ਦੌਰਾਨ ਸਿਗਰਟ ਜਾਂ ਬੀੜੀ ਦਾ ਪਤਾ ਨਾ ਲਗਾਉਣਾ ਵੱਡੀ ਭੁੱਲ ਹੈ।
ਇਹ ਵੀ ਪੜ੍ਹੋ : ਪਠਾਨਕੋਟ ਦੇ ਸੁਜਾਨਪੁਰ ‘ਚ ਖੇਤਾਂ ‘ਚ ਲੱਗੀ ਅੱਗ ਥਾਣੇ ਤੱਕ ਪਹੁੰਚੀ, 2 ਕਾਰਾਂ ਸੜ ਕੇ ਸੁਆਹ
ਕੁਮਾਰ ਨੇ ਕਿਹਾ ਕਿ ਉਹ ਜਹਾਜ਼ ‘ਤੇ ਸਮੋਕਿੰਗ ਦੇ ਨਿਯਮਾਂ ਤੋਂ ਜਾਣੂ ਨਹੀਂ ਸੀ। ਫਿਲਹਾਲ ਉਹ ਬੈਂਗਲੁਰੂ ਸੈਂਟਰਲ ਜੇਲ ‘ਚ ਬੰਦ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਨੂੰ ਘੱਟੋ-ਘੱਟ ਇਕ ਹਫਤੇ ਲਈ ਨਿਆਂਇਕ ਹਿਰਾਸਤ ਵਿਚ ਰੱਖਿਆ ਜਾਂਦਾ ਹੈ। ਕੁਮਾਰ ਨੇ ਉਡਾਣ ਦੌਰਾਨ ਸਿਗਰਟ ਪੀਤੀ ਸੀ ਅਤੇ ਉਸ ‘ਤੇ ਯਾਤਰੀਆਂ ਦੀ ਜਾਨ ਨੂੰ ਖਤਰੇ ‘ਚ ਪਾਉਣ ਦਾ ਦੋਸ਼ ਹੈ।
ਵੀਡੀਓ ਲਈ ਕਲਿੱਕ ਕਰੋ -: