ਫਲਾਈਟ ‘ਤੋਂ ਲਗਾਤਾਰ ਯਾਤਰੀਆਂ ਵੱਲੋਂ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਲੰਡਨ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ 37 ਸਾਲਾ ਵਿਅਕਤੀ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਫੜਿਆ ਗਿਆ। ਮੁਲਜ਼ਮ ਦੀ ਪਛਾਣ ਰਤਨਾਕਰ ਕਰੁਕਾਂਤ ਦਿਵੇਦੀ ਵੱਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ IPC ਦੀ ਧਾਰਾ 336 ਅਤੇ ਏਅਰਕ੍ਰਾਫਟ ਐਕਟ 1937 ਦੀਆਂ ਧਾਰਾਵਾਂ 22, 23 ਅਤੇ 25 ਤਹਿਤ ਕੇਸ ਦਰਜ ਕਰ ਲਿਆ ਹੈ।
ਫਲਾਈਟ ਦੇ ਕਰੂ ਮੈਂਬਰਾਂ ਮੁਤਾਬਕ ਪਹਿਲਾਂ ‘ਤਾਂ ਯਾਤਰੀ ਨੂੰ ਟਾਇਲਟ ‘ਚ ਸਿਗਰਟ ਪੀਂਦਾ ਕਾਬੂ ਕੀਤਾ ਗਿਆ। ਕਿਸੇ ਤਰ੍ਹਾਂ ਉਸ ਨੂੰ ਫੜ ਕੇ ਸੀਟ ‘ਤੇ ਬਿਠਾਇਆ ਗਿਆ। ਇਸ ਤੋਂ ਬਾਅਦ ਉਹ ਫਲਾਈਟ ਦੇ ਦਰਵਾਜ਼ੇ ਕੋਲ ਗਿਆ ਅਤੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਵਿਅਕਤੀ ਦੀ ਇਸ ਹਰਕਤ ਤੋਂ ਸਾਰੇ ਯਾਤਰੀ ਡਰ ਗਏ ਪਰ ਉਹ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਜਿਸ ਕਰਕੇ ਕਰੂ ਮੈਂਬਰਾਂ ਨੂੰ ਉਸ ਦੇ ਹੱਥ-ਪੈਰ ਬੰਨ੍ਹ ਕੇ ਸੀਟ ‘ਤੇ ਬੈਠਣ ਲਈ ਮਜਬੂਰ ਕਰਨਾ ਪਿਆ। ਫਲਾਈਟ ਦੇ ਲੈਂਡ ਹੁੰਦੇ ਹੀ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਮੁੰਬਈ ‘ਚ ਹੋਵੇਗਾ ਅੰਤਿਮ ਸੰਸਕਾਰ
ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਭਾਰਤੀ ਮੂਲ ਦਾ ਹੈ, ਪਰ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਉਸ ਕੋਲ ਅਮਰੀਕੀ ਪਾਸਪੋਰਟ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦੇ ਮੈਡੀਕਲ ਟੈਸਟ ਲਈ ਸੈਂਪਲ ਭੇਜੇ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ।
ਵੀਡੀਓ ਲਈ ਕਲਿੱਕ ਕਰੋ -: