ਭਾਰਤੀ ਰੇਲਵੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਕਈ ਤਰ੍ਹਾਂ ਦੇ ਬਦਲਾਅ ਕਰਦਾ ਰਹਿੰਦਾ ਹੈ। ਇਸੇ ਲੜੀ ਵਿਚ ਰੇਲਵੇ ਨੇ ਵਟਸਐਪ ਫੂਡ ਡਿਲੀਵਰੀ ਸਿਸਟਮ ਲਾਂਚ ਕੀਤਾ ਹੈ। ਇਸ ਵਟਸਐਪ ਫੂਡ ਡਿਲੀਵਰੀ ਸਿਸਟਮ ਰਾਹੀਂ ਯਾਤਰੀ ਹੁਣ ਵਟਸਐਪ ‘ਤੋਂ ਹੀ ਖਾਣਾ ਆਰਡਰ ਕਰ ਸਕਣਗੇ। ਇਸ ਦੇ ਲਈ ਯਾਤਰੀਆਂ ਨੂੰ ਆਪਣਾ PNR ਨੰਬਰ ਵਰਤਣਾ ਹੋਵੇਗਾ।
ਰੇਲ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਰੇਲਵੇ ਨੇ ਆਪਣੇ ਗਾਹਕਾਂ ਲਈ ਈ-ਕੈਟਰਿੰਗ ਸੇਵਾ ਨੂੰ ਹੋਰ ਲਾਭਦਾਇਕ ਬਣਾਉਣ ਲਈ ਇਹ ਪਹਿਲ ਕੀਤੀ ਹੈ। ਇਸ ਦੇ ਲਈ ਵਪਾਰਕ ਵਟਸਐਪ ਨੰਬਰ ਸ਼ੁਰੂ ਕੀਤਾ ਗਿਆ ਹੈ। ਯਾਤਰੀ 8750001323 ‘ਤੇ ਭੋਜਨ ਮੰਗਵਾ ਸਕਦੇ ਹਨ। ਇਸ ਦੇ ਨਾਲ ਹੀ ਭਾਰਤੀ ਰੇਲਵੇ ਦੇ PSU, IRCTC ਨੇ ਇਸ ਲਈ ਵਿਸ਼ੇਸ਼ ਤੌਰ ‘ਤੇ ਇੱਕ ਵੈਬਸਾਈਟ ਵੀ ਬਣਾਈ ਹੈ। ਰੇਲਵੇ ਨੇ www.ecatering.irctc.co.in ਦੇ ਨਾਲ-ਨਾਲ ਆਪਣੀ ਈ-ਕੇਟਰਿੰਗ ਐਪ ਫੂਡ ਆਨ ਟ੍ਰੈਕ ਰਾਹੀਂ ਈ-ਕੇਟਰਿੰਗ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਭਾਰਤੀ ਰੇਲਵੇ ਨੇ ਵਟਸਐਪ ਸੰਚਾਰ ਰਾਹੀਂ ਈ-ਕੇਟਰਿੰਗ ਸੇਵਾਵਾਂ ਲਈ ਸ਼ੁਰੂਆਤੀ ਤੌਰ ‘ਤੇ ਦੋ-ਪੜਾਅ ਦੀ ਯੋਜਨਾ ਬਣਾਈ ਹੈ। ਪਹਿਲੇ ਪੜਾਅ ਵਿੱਚ, ਗਾਹਕ ਦੇ ਨੰਬਰ ‘ਤੇ ਇੱਕ ਸੁਨੇਹਾ ਭੇਜਿਆ ਜਾਵੇਗਾ ਜਿਸ ਰਾਹੀਂ ਈ-ਟਿਕਟ ਬੁੱਕ ਕੀਤੀ ਗਈ ਹੈ। ਇਸ ਮੈਸੇਜ ਵਿੱਚ ਉਨ੍ਹਾਂ ਨੂੰ ਇੱਕ ਲਿੰਕ www.ecatering.irctc.co.in ਭੇਜਿਆ ਜਾਵੇਗਾ, ਜਿਸ ‘ਤੇ ਕਲਿੱਕ ਕਰਕੇ ਯਾਤਰੀ ਈ-ਕੇਟਰਿੰਗ ਸੇਵਾ ਦੀ ਚੋਣ ਕਰ ਸਕਣਗੇ।
ਇਹ ਵੀ ਪੜ੍ਹੋ : ਮੋਹਾਲੀ ‘ਚ ਮਮਤਾ ਸ਼ਰਮਸਾਰ! ਜਾਦੂ-ਟੂਣੇ ਦੇ ਸ਼ੱਕ ‘ਚ ਮਾਂ ਨੇ ਜਿਊਂਦੀ ਦਫ਼ਨਾਈ 3 ਦਿਨ ਦੀ ਬੱਚੀ
ਦੱਸ ਦੇਈਏ ਇਸ ਵਿਕਲਪ ਦੇ ਨਾਲ, ਯਾਤਰੀ ਸਟੇਸ਼ਨਾਂ ‘ਤੇ ਆਪਣੇ ਪਸੰਦੀਦਾ ਰੈਸਟੋਰੈਂਟਾਂ ਤੋਂ ਭੋਜਨ ਮੰਗਵਾ ਸਕਣਗੇ। ਇਸ ਦੇ ਲਈ ਯਾਤਰੀਆਂ ਨੂੰ ਵੱਖਰੀ ਐਪ ਡਾਊਨਲੋਡ ਕਰਕੇ ਗੱਲਬਾਤ ਕਰਨ ਦੀ ਲੋੜ ਨਹੀਂ ਹੋਵੇਗੀ।ਸੇਵਾਵਾਂ ਦੇ ਦੂਜੇ ਪੜਾਅ ‘ਚ, ਵਟਸਐਪ ਗਾਹਕ ਈ-ਕੈਟਰਿੰਗ ਸੇਵਾ ਬਾਰੇ ਸਵਾਲਾਂ ਦੇ ਜਵਾਬ ਦੇ ਸਕਣਗੇ ਅਤੇ AI ਪਾਵਰ ਚੈਟ ਰਾਹੀਂ ਭੋਜਨ ਦਾ ਆਰਡਰ ਦੇ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਾਣਕਾਰੀ ਅਨੁਸਾਰ ਵਟਸਐਪ ਨੰਬਰ ਨੂੰ ਸ਼ੁਰੂਆਤ ‘ਚ ਸਿਰਫ ਕੁਝ ਚੋਣਵੀਆਂ ਟ੍ਰੇਨਾਂ ‘ਚ ਹੀ ਈ-ਕੈਟਰਿੰਗ ਸੇਵਾਵਾਂ ਨੂੰ ਸ਼ੁਰੂ ਕੀਤਾ ਗਿਆ ਹੈ। ਬਾਅਦ ਵਿੱਚ, ਗਾਹਕਾਂ ਦੇ ਫੀਡਬੈਕ ਅਤੇ ਸੁਝਾਵਾਂ ਦੇ ਆਧਾਰ ‘ਤੇ, ਰੇਲਵੇ ਇਸਨੂੰ ਹੋਰ ਟਰੇਨਾਂ ਵਿੱਚ ਵੀ ਸਮਰੱਥ ਕਰੇਗਾ।