ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਹਰ ਕੋਈ ਘੁੰਮਣ ਜਾ ਰਿਹਾ ਹੈ ਜਿਸ ਕਾਰਨ ਰੇਲ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ 13 ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਹਨ। ਇਹ ਟ੍ਰੇਨਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਕੁੱਲ 99 ਚੱਕਰ ਲਗਾਉਣਗੀਆਂ। ਰੇਲਵੇ ਅਧਿਕਾਰੀਆਂ ਨੇ ਕਿਹ ਕਿ ਲੋਕਾਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਵਾਧੂ ਡੱਬੇ ਵੀ ਜੋੜ ਰਿਹਾ ਹੈ। ਅਧਿਕਾਰੀ ਟ੍ਰੇਨਾਂ ਵਿਚ ਹੋਣ ਵਾਲੀ ਵੇਟਿੰਗ ਲਿਸਟ ਦੀ ਪਛਾਣ ਕਰਦੀ ਹੈ ਤੇ ਇਸ ਦੇ ਬਾਅਦ ਯਾਤਰੀਆਂ ਦੀ ਸਹੂਲਤ ਮੁਤਾਬਕ ਵਾਧੂ ਅਸਥਾਈ ਕੋਚ ਜੋੜ ਦਿੱਤੇ ਜਾਂਦੇ ਹਨ।
ਮਈ ਮਹੀਨੇ ਵਿਚ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ 118 ਵਾਧੂ ਕੋਚ ਜੋੜੇ ਸਨ, ਜਿਨ੍ਹਾਂ ਦਾ ਇਸਤੇਮਾਲ 10306 ਯਾਤਰੀਆਂ ਵੱਲੋਂ ਕੀਤਾ ਗਿਆ। ਇਨ੍ਹਾਂ ਕੋਚਾਂ ਵਿਚ 48 ਤੀਜੀ ਸ਼੍ਰੇਣੀ ਏਸੀ ਕੋਚ, 4 ਚੇਅਰ ਕਾਰ ਕੋਚ, 9 ਸਲੀਪਰ ਕੋਚ ਤੇ 57 ਸਾਧਾਰਨ ਕੋਚ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਲੋੜ ਮੁਤਾਬਕ ਵਾਧੂ ਕੋਚ ਇਸ ਮਹੀਨੇ ਤੋਂ ਅਸਥਾਈ ਤੌਰ ‘ਤੇ ਜੋੜੇ ਜਾ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ : ਬਜ਼ੁਰਗ ਮਹਿਲਾ ਦੀ ਹੱਤਿਆ ਕਰ ਗਹਿਣੇ ਚੋਰੀ ਕਰ ਹੋਏ ਰਫੂਚੱਕਰ, 2 ਖਿਲਾਫ ਕੇਸ ਦਰਜ
ਲੁਧਿਆਣਾ ਰੇਲਵੇ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਗਿਣਤੀ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਰੇਲਵੇ ਵਿਚ ਪਿਛਲੇ ਕੁਝ ਸਾਲਾਂ ਵਿਚ ਰੇਲਵੇ ਸੰਚਾਲਨ ਪੂਰੀ ਤਰ੍ਹਾਂ ਤੋਂ ਡਿਜੀਟਲ ਹੋ ਗਿਆ ਹੈ ਤੇ ਯਾਤਰੀ ਰੇਲ ਨਾਲ ਸਬੰਧਤ ਕਿਸੇ ਵੀ ਸਲਾਲ ਨੂੰ ਯਾਤਰੀ ਇਕ ਕਲਿੱਕ ਨਾਲ ਦੂਰ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: